ਨਵੀਂ ਦਿੱਲੀ, 22 ਮਈ, ਦੇਸ਼ ਕਲਿੱਕ ਬਿਓਰੋ :
ਪੈਸਿਆਂ ਲਈ ਇਕ ਲੁਟੇਰੀ ਨੇ 7 ਮਹੀਨਿਆਂ ਵਿੱਚ 25 ਵਿਆਹ ਕਰਵਾ ਲਏ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਤਰ ਪ੍ਰਦੇਸ਼ ਦੇ ਮਹਰਾਜਗੰਜ ਜ਼ਿਲ੍ਹੇ ਵਿੱਚ ਵਿਆਹ ਦੇ ਨਾਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਲਹੁਈ ਦੇ ਇਕ ਲੜਕੀ ਪਤੀ ਨਾਲ ਮਿਲਕੇ ਗਿਰੋਹ ਬਣਾ ਕੇ ਸ਼ਾਦੀ ਐਪ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਲੜਕੀ ਨੇ 7 ਮਹੀਨਿਆਂ ਵਿੱਚ 25 ਵਿਆਹ ਕਰਵਾ ਚੁੱਕੀ ਹੈ। ਹੁਣ ਰਾਜਸਥਾਨ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ।
ਬੀਤੇ 3 ਮਈ ਨੂੰ ਰਾਜਸਥਾਨ ਦੇ ਮਾਨ ਟਾਊਨ ਵਿੱਚ ਰਹਿਣ ਵਾਲੇ ਵਿਸ਼ਣੂ ਸ਼ਰਮਾ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ ਕਿ ਖੰੜਵਾ ਵਿੱਚ ਰਹਿਣ ਵਾਲੇ ਉਸਦੇ ਇਕ ਜਾਣ ਪਹਿਚਾਣ ਵਾਲੇ ਨੇ ਮਨਪਸੰਦ ਲੜਕੀਨਾਲ ਵਿਆਹ ਕਰਾਉਣ ਦਾ ਝਾਂਸਾ ਦਿੱਤਾ ਸੀ। ਦੋਵਾਂ ਨੇ ਭੋਪਾਲ ਵਿੱਚ ਰਹਿਣ ਵਾਲੀ ਲੜਕੀ ਦੀ ਫੋਟੋ ਦਿਖਾਈ। ਸਵਾਈ ਮਾਧੋਪੁਰ ਅਦਾਲਤ ਵਿੱਚ ਫਰਜ਼ੀ ਐਗਰੀਮੈਂਟ ਰਾਹੀਂ ਦੋ ਲੱਖ ਰੁਪਏ ਲੈ ਕੇ ਉਸਦਾ ਵਿਆਹ ਕਰਵਾ ਦਿੱਤਾ, ਪ੍ਰੰਤੂ ਤਿੰਨ ਦਿਨ ਬਾਅਦ ਹੀ ਲੜਕੀ ਘਰੋਂ ਨਗਦੀ, ਗਹਿਣੇ ਅਤੇ ਮੋਬਾਇਲ ਲੈ ਕੇ ਫਰਾਰ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਗੈਂਗ ਨੂੰ ਫੜ੍ਹਨ ਲਈ ਇਕ ਯੋਜਨਾ ਬਣਾਈ। ਰਾਜਸਥਾਨ ਪੁਲਿਸ ਨੇ ਆਪਣੇ ਇਕ ਸਿਪਾਹੀ ਨੂੰ ਗ੍ਰਾਹਕ ਬਣਾ ਕੇ ਲੜਕੀ ਕੋਲ ਵਿਆਹ ਕਰਨ ਲਈ ਭੇਜ ਦਿੱਤਾ। ਦੂਜੇ ਪਾਸੇ ਟੀਮ ਨੇ ਭੋਪਾਲ ਵਿੱਚ ਸਥਾਨਕ ਮੁਖਬਰਾਂ ਦੀ ਮਦਦ ਨਾਲ ਜ਼ਾਅਲੀ ਵਿਆਹ ਗੈਂਗ ਨਾਲ ਸੰਪਰਕ ਕੀਤਾ। ਏਜੰਟ ਵੱਲੋਂ ਦਿਖਾਈਆਂ ਗਈਆਂ ਫੋਟੋ ਵਿੱਚ ਫਰਾਰ ਲੜਕੀ ਦੀ ਪਹਿਚਾਣ ਹੋਈ ਅਤੇ ਭੋਪਾਲ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ।