ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ: ਸੁਬ੍ਰਹਮਣੀਅਮ

Published on: May 25, 2025 1:06 pm

ਰਾਸ਼ਟਰੀ


ਨਵੀਂ ਦਿੱਲੀ: 25 ਮਈ, ਦੇਸ਼ ਕਲਿੱਕ ਬਿਓਰੋ
ਨੀਤੀ ਆਯੋਗ NITI Aayog ਦੇ CEO ਬੀਵੀਆਰ ਸੁਬ੍ਰਹਮਣੀਅਮ (BVR Subrahmanyam) ਨੇ ਸ਼ਨੀਵਾਰ ਨੂੰ NITI Aayog ਦੀ ਮੀਟਿੰਗ ਵਿੱਚ ਕਿਹਾ ਕਿ ਭਾਰਤ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ (fourth largest economy) ਬਣ ਗਿਆ ਹੈ। ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ Subrahmanyam ਨੇ ਕਿਹਾ ਕਿ ਸਮੁੱਚਾ ਭੂ-ਰਾਜਨੀਤਿਕ ਅਤੇ ਆਰਥਿਕ ਵਾਤਾਵਰਣ ਭਾਰਤ ਲਈ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਅਤੇ ਅਸੀਂ 4 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਹਾਂ। ਆਈਐਮਐਫ (IMF) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਆਰ ਸੁਬ੍ਰਹਮਣੀਅਮ ਨੇ ਕਿਹਾ ਕਿ ਅੱਜ ਭਾਰਤ ਜਾਪਾਨ ਨਾਲੋਂ ਵੱਡਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਅਮਰੀਕਾ, ਚੀਨ ਅਤੇ ਜਰਮਨੀ ਹਨ ਜੋ ਭਾਰਤ ਨਾਲੋਂ ਵੱਡੇ ਹਨ, ਅਤੇ ਜੇਕਰ ਅਸੀਂ ਯੋਜਨਾਬੱਧ ਕੀਤੀਆਂ ਨੀਤੀਆਂ ‘ਤੇ ਚੱਲਦੇ ਹਾਂ ਤਾਂ 2.5-3 ਸਾਲਾਂ ਵਿੱਚ, ਅਸੀਂ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵਾਂਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲ ਹੀ ਦੇ ਬਿਆਨ ‘ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿ ਉਹ ਉਮੀਦ ਕਰਦੇ ਹਨ ਕਿ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਐਪਲ ਆਈਫੋਨ ਭਾਰਤ ਜਾਂ ਕਿਤੇ ਹੋਰ ਨਹੀਂ, ਸਗੋਂ ਅਮਰੀਕਾ ਵਿੱਚ ਬਣਾਏ ਜਾਣਗੇ, ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਨਿਰਮਾਣ ਲਈ ਸਸਤੀ ਜਗ੍ਹਾ ਹੋਵਾਂਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।