ਚੰਡੀਗੜ੍ਹ: 25 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨ ਸ਼ੁਭਮਨ ਗਿੱਲ (Shubman Gill) ਨੂੰ ਭਾਰਤੀ ਟੈਸਟ ਕ੍ਰਿਕਟ ਦੇ ਕਪਤਾਨ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 46 ਵਰ੍ਹਿਆਂ ਬਾਅਦ ਭਾਰਤੀ ਟੈਸਟ ਕ੍ਰਿਕਟ ਦੀ ਕਪਤਾਨੀ ਪੰਜਾਬ ਦੇ ਖਿਡਾਰੀ ਕੋਲ ਆਈ ਹੈ। ਉਨ੍ਹਾਂ ਅਰਸ਼ਦੀਪ ਸਿੰਘ ਨੂੰ ਵੀ ਟੀਮ ‘ਚ ਚੁਣੇ ਜਾਣ ‘ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਇੰਗਲੈਂਡ ਦੌਰੇ ‘ਤੇ ਜਾ ਰਹੀ ਇੰਡੀਆ ਟੀਮ ਤੇ ਕਪਤਾਨ ਸਾਬ੍ਹ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾ ਕਿਹਾ ਕਿ ਵਧੀਆ ਖੇਡ ਦਿਖਾਓ, ਸੀਰੀਜ਼ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਦੇ ਦਿੱਲ ਵੀ ਜਿੱਤੋ।
ਪੰਜਾਬ ਦੇ ਸਾਡੇ ਨੌਜਵਾਨ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਕ੍ਰਿਕਟ ਦੇ ਕਪਤਾਨ ਬਣਨ ‘ਤੇ ਦਿਲੋਂ ਵਧਾਈਆਂ। ਮਾਣ ਵਾਲੀ ਗੱਲ ਹੈ 46 ਵਰ੍ਹਿਆਂ ਬਾਅਦ ਭਾਰਤੀ ਟੈਸਟ ਕ੍ਰਿਕਟ ਦੀ ਕਪਤਾਨੀ ਪੰਜਾਬ ਦੇ ਖਿਡਾਰੀ ਕੋਲ ਆਈ ਹੈ। ਨਾਲ ਹੀ ਸਾਡੇ ਅਰਸ਼ਦੀਪ ਸਿੰਘ ਨੂੰ ਵੀ ਟੀਮ ‘ਚ ਚੁਣੇ ਜਾਣ ‘ਤੇ ਮੁਬਾਰਕਬਾਦ। ਇੰਗਲੈਂਡ ਦੌਰੇ ‘ਤੇ ਜਾ ਰਹੀ ਇੰਡੀਆ ਟੀਮ ਤੇ ਕਪਤਾਨ… pic.twitter.com/PJRmg8mXsL
— Bhagwant Mann (@BhagwantMann) May 25, 2025