ਫਾਜ਼ਿਲਕਾ 26 ਮਈ, ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਰੋਹਿਤ ਗੋਇਲ, ਡਾਕਟਰ ਕਵਿਤਾ ਸਿੰਘ ਦੀ ਦੇਖ ਰੇਖ ਅਤੇ ਕਾਰਜਕਾਰੀ ਐੱਸ ਐਮ ਓ ਡਾਕਟਰ ਪੰਕਜ ਚੌਹਾਨ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੁਲ ਅਲਿਆਣਾ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮੱਰਪਿਤ ਇਕ ਸਾਈਕਲ ਰੈਲੀ ਕੱਢੀ ਗਈ . ਇਸ ਦੇ ਨਾਲ਼ ਲਾਲੋ ਵਾਲੀ ਸੀਨੀਅਰ ਸਕੈਂਡਰੀ ਸਕੁਲ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਭਾਗ ਵਲੋ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿਤੇ ਗਏ. ਇਸ ਦੇ ਨਾਲ਼ ਪਿੰਡਾਂ ਵਿਚ ਜਾਗਰੁਕਤਾ ਕੈਂਪ ਵੀ ਲਗਾਏ ਜਾ ਰਹੇ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀਈਈ ਦਿਵੇਸ਼ ਕੁਮਾਰ ਨੇ ਕਿਹਾ ਕਿ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੋਰੇ ਅਤੇ ਗੁਰਦੇ ਦੀ ਬਿਮਾਰੀ ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਵਿੱਚ ਵੀ ਯੋਗਦਾਨ ਪਾ ਸਕਦੀ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ।
ਵਿਸ਼ਵ ਹਾਈਪਰਟੈਨਸ਼ਨ ਦਿਵਸ ਨੂੰ ਵਿਭਾਗ ਪੂਰਾ ਮਹੀਨਾ ਹੀ ਜਾਗਰੁਕਤਾ ਮੁਹਿੰਮ ਵਲੋ ਚਲਾ ਰਿਹਾ ਹੈ. ਇਸ ਦੋਰਾਨ ਲਾਲੋ ਵਾਲੀ ਸਕੂਲ ਵਿੱਖੇ ਬੱਚਿਆਂ ਵਲੋ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਕੁਲ ਪ੍ਰਿੰਸੀਪਲ ਮਨੋਜ ਸ਼ਰਮਾ, ਸੀ ਐਚ ਓ ਸਰੋਜ ਰਾਣੀ, ਹੈਲਥ ਵਰਕਰ ਪਰਮਜੀਤ ਸਿੰਘ ਨਾਲ ਸੀ. ਉਹਨਾਂ ਦੱਸਿਆ ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਹਾਈਪਰਟੈਨਸ਼ਨ ਬਾਰੇ ਜਾਗਰੂਕਤਾ ਵਧਾਉਣਾ ਹੈ, ਜਿਸ ਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਵਿਸ਼ਵ ਦੀ ਆਬਾਦੀ ਦਾ 30 ਪ੍ਰਤੀਸ਼ਤ ਤੋਂ ਵੱਧ, ਭਾਵ ਵਿਸ਼ਵ ਦੀ 1 ਅਰਬ ਤੋਂ ਵੱਧ ਆਬਾਦੀ ਹਾਈਪਰਟੈਨਸ਼ਨ ਤੋਂ ਪ੍ਰਭਾਵਿਤ ਹੈ। ਹਾਈਪਰਟੈਨਸ਼ਨ ਭਾਰਤ ਵਿੱਚ ਇੱਕ ਵਧ ਰਹੀ ਸਮੱਸਿਆ ਹੈ ਅਤੇ ਸਿਹਤ ਪ੍ਰਣਾਲੀ ‘ਤੇ ਮਹੱਤਵਪੂਰਨ ਬੋਝ ਦਾ ਕਾਰਨ ਬਣਦੀ ਜਾ ਰਹੀ ਹੈ। ਬਲੱਡ ਪ੍ਰੈਸ਼ਰ ਆਮ ਆਬਾਦੀ ਲਈ 140/90 ਤੋਂ ਘੱਟ ਹੋਣਾ ਚਾਹਿਦਾ ਹੈ ਅਤੇ ਹਾਈਪਰਟੈਂਸਿਵ ਆਬਾਦੀ ਲਈ ਬਿਨਾਂ ਕਿਸੇ ਹੋਰ ਪੇਚੀਦਗੀਆਂ ਦੇ, ਅਤੇ ਸ਼ੂਗਰ ਰੋਗ ਜਾਂ ਗੰਭੀਰ ਗੁਰਦੇ ਦੀ ਬਿਮਾਰੀ ਵਾਲੇ ਲੋਕਾਂ ਲਈ 130/80 ਤੋਂ ਘੱਟ ਹਨ। ਹਾਲਾਂਕਿ ਇਸਦਾ ਕੋਈ ਇਲਾਜ ਨਹੀਂ ਹੈ, ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ। ਜੀਵਨਸ਼ੈਲੀ ਵਿੱਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖੁਰਾਕ , ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸ਼ਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲ਼ੈਣਾ ਅਤੇ ਆਪਣੇ ਡਾਕਟਰ ਦੀ ਸਲ੍ਹਾਹ ਤੇ ਕੰਮ ਕਰਨਾ ਆਦਿ ਨਾਲ ਕਾਫੀ ਹੱਦ ਤੱਕ ਬਲੱਡ ਪ੍ਰੈਸਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਸਵਰਣ ਸਿੰਘ ਸੀ ਐਚ ਓ ਪੂਨਮ ਰਾਣੀ ਸਕੂਲ ਅਧਿਆਪਕ ਅਤੇ ਬੱਚੇ ਹਾਜਰ ਸੀ.
ਸਕਰੀਨਿੰਗ ਕੈਂਪ ਲਗਾ ਕੇ ਬੀ.ਪੀ. ਦੀ ਕੀਤੀ ਜਾ ਰਹੀ ਹੈ ਜਾਂਚ
ਵਿਸ਼ਵ ਹਾਈਪਰਟੈਸ਼ਨ ਦੇ ਸਬੰਧ ਬਲਾਕ ਡਬਵਾਲਾ ਕਲਾਂ ਦੇ ਕਾਰਜਕਾਰੀ ਐਸ.ਐਮ.ਓ ਡਾ. ਪੰਕਜ ਚੋਹਾਨ ਦੀ ਦੇਖਰੇਖ ਵਿਚ ਗਤੀਵਿਧੀਆਂ ਕੀਤੀਆਂ ਜਾ ਰਹੀ ਹਨ। ਪਿੰਡ ਪੱਧਰ *ਤੇ ਸਲਮ ਏਰੀਆ, ਭੱਠੇ, ਫੈਕਟਰੀ, ਮੁਸਲੀਮ ਆਬਾਦੀ ਆਦਿ ਵੱਖ-ਵੱਖ ਏਰੀਆ ਵਿਖੇ ਸਕਰੀਨਿੰਗ ਕੈਂਪ ਲਗਾ ਕੇ ਬੀ.ਪੀ. ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਪੰਕਜ ਚੋਹਾਨ ਨੇ ਦਸਿਆ ਕਿ 17 ਮਈ ਤੋਂ ਹੁਣ ਤੱਕ ਕਰੀਬ 52 ਨਵੇਂ ਬੀ.ਪੀ. ਸ਼ੁਗਰ ਦੇ ਮਰੀਜਾਂ ਨੂੰ ਰਜਿਸਟਰਡ ਕੀਤਾ ਗਿਆ ਹੈ। 630 ਮਰੀਜਾਂ ਦਾ ਨਿਯਮਿਤ ਫਾਲੋਅਪ ਲੈ ਕੇ ਜਾਂਚ ਕੀਤੀ ਗਈ ਹੈ। ਸੋਮਵਾਰ ਨੂੰ ਰਾਣਾ ਸੈਂਟਰ ਦੇ ਪੈਚਾਂਵਾਲੀ ਵਿਖੇ ਲੋਕਾਂ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਸੀ.ਐਚ.ਓ ਅਰਵਿੰਦ ਕੁਮਾਰ, ਏ.ਐਮ.ਐਮ. ਪੂਨਮ ਰਾਣੀ ਅਤੇ ਸੋਨੂੰ ਜਤਿੰਦਰ ਹਾਜਰ ਸੀ।
ਬੀਈ.ਈ. ਦਿਵੇਸ਼ ਕੁਮਾਰ ਨੇ ਦੱਸਿਆ ਕਿ ਬੀ.ਪੀ. ਇਕ ਸਾਈਲੈਂਟ ਕਿਲਰ ਹੈ ਜਿਸਦੀ ਸਮੇਂ ਸਿਰ ਜਾਂਚ ਜਰੂਰੀ ਹੈ। ਇਹ ਅਭਿਆਨ 16 ਜੂਨ ਤੱਕ ਜਾਰੀ ਰਹੇਗਾ ਸੋ ਨਾਗਰਿਕ ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾ ਰਹੇ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਤੋਂ ਸਿਖ ਲੈ ਕੇ ਆਪਦੀ ਸਿਹਤ ਤੇ ਬੀ.ਪੀ. ਠੀਕ ਰੱਖੇ।