ਅੱਤ ਦੀ ਪੈ ਰਹੀ ਗਰਮੀ ਨਾਲ ਲੋਕ ਸਤਾਏ ਹੋਏ ਹਨ। ਬਿਨਾਂ ਏਸੀ ਤੋਂ ਰਹਿਣਾ ਲੋਕਾਂ ਨੂੰ ਮੁਸ਼ਕਿਲ ਹੋਇਆ ਪਿਆ ਹੈ। ਗਰਮੀ ਦੇ ਚਲਦਿਆਂ ਦੁਪਹਿਰ ਸਮੇਂ ਸੜਕਾਂ ਸੁੰਨਸਾਨ ਦਿਖਾਈ ਦਿੰਦੀਆਂ ਹਨ। ਇਸ ਗਰਮੀ ਤੋਂ ਬਚਣ ਲਈ ਲੋਕ ਠੰਡੀਆਂ ਥਾਵਾਂ ਪਹਾੜ੍ਹੀਆਂ ਵੱਲ ਘੁੰਮਣ ਲਈ ਜਾਂਦੇ ਹਨ। ਜੇਕਰ ਤੁਹਾਡੇ ਕੋਲ ਵੀ ਬਹੁਤੇ ਦਿਨ ਪਹਾੜਾਂ ਉਤੇ ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਨਜ਼ਦੀਕੀ ਸ਼ੈਰ ਸਪਾਟੇ ਵਾਲੀਆਂ ਪਹਾੜੀਆਂ ਉਤੇ ਜਾ ਸਕਦੇ ਹਨ।
ਜੇਕਰ ਤੁਹਾਡੇ ਕੋਲ ਵਧੇਰੇ ਸਮਾਂ ਨਹੀਂ ਹੈ ਜਾਂ ਤੁਸੀਂ ਦੂਰਦਰਾਜ ਦੀ ਯਾਤਰਾ ‘ਚ ਦਿਲਚਸਪੀ ਨਹੀਂ ਰੱਖਦੇ, ਤਾਂ ਚੰਡੀਗੜ੍ਹ ਤੋਂ ਸਿਰਫ ਕੁਝ ਘੰਟਿਆਂ ਦੀ ਦੂਰੀ ‘ਤੇ ਸਥਿਤ ਸ਼ਿਮਲਾ ਤੁਹਾਡੇ ਲਈ ਇੱਕ ਆਦਰਸ਼ ਠੰਡੀ ਥਾਂ ਹੋ ਸਕਦੀ ਹੈ। ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ ਠੰਢਾ ਮਾਹੌਲ, ਹਰੇ-ਭਰੇ ਪਹਾੜ, ਅਤੇ ਸਕੂਨਦਾਇਕ ਹਵਾ ਮਨ ਨੂੰ ਤਾਜਗੀ ਨਾਲ ਭਰ ਦਿੰਦੇ ਹਨ।
ਸ਼ਿਮਲਾ ’ਚ ਦੇਖਣ ਯੋਗ ਥਾਵਾਂ
ਦ ਰਿਜ਼ (The Ridge)
ਸ਼ਿਮਲਾ ਦੇ ਦਰਮਿਆਨ ਸਥਿਤ ‘ਦ ਰਿਜ਼’ ਇਕ ਖੁੱਲੀ ਥਾਂ ਹੈ ਜੋ ਸੈਲਾਨੀਆਂ ਲਈ ਪ੍ਰਧਾਨ ਆਕਰਸ਼ਣ ਹੈ। ਇੱਥੋਂ ਤੁਸੀਂ ਹਿਮਾਚਲ ਦੇ ਸੁੰਦਰ ਪਹਾੜੀ ਦ੍ਰਿਸ਼ ਦੀ ਦੇਖ ਸਕਦੇ ਹੋ।
ਮਾਲ ਰੋਡ (Mall Road)
ਸ਼ਿਮਲਾ ਆ ਕੇ ਮਾਲ ਰੋਡ ਤੇ ਘੁੰਮਣਾ ਕਿਸੇ ਮੇਲੇ ਤੋਂ ਘੱਟ ਨਹੀਂ। ਇਥੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ, ਕਾਫੀ ਸ਼ਾਪਾਂ, ਰੈਸਟੋਰੈਂਟ ਅਤੇ ਹਥਕਲਾ ਦੀਆਂ ਦੁਕਾਨਾਂ ਦਾ ਆਨੰਦ ਲੈ ਸਕਦੇ ਹੋ। ਅੰਗਰੇਜ਼ਾਂ ਦੇ ਦੌਰ ਦੀਆਂ ਇਮਾਰਤਾਂ ਅਤੇ ਰੋਮਾਂਟਿਕ ਵਾਤਾਵਰਨ ਇਸ ਥਾਂ ਨੂੰ ਹੋਰ ਖਾਸ਼ ਬਣਾਉਂਦੇ ਹਨ।
ਜਾਖੂ ਮੰਦਰ (Jakhoo Temple)
ਸ਼ਿਮਲਾ ਦੀ ਸਭ ਤੋਂ ਉੱਚੀ ਚੋਟੀ ਤੇ ਸਥਿਤ ਜਾਖੂ ਮੰਦਰ, ਭਗਵਾਨ ਹਨੂੰਮਾਨ ਨੂੰ ਸਮਰਪਿਤ ਹੈ। ਇੱਥੇ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤਿਮਾ ਹੈ ਜੋ ਦੂਰੋਂ ਹੀ ਨਜ਼ਰ ਆਉਂਦੀ ਹੈ।
ਕੁਫਰੀ (Kufri)
ਸ਼ਿਮਲਾ ਤੋਂ ਲਗਭਗ 12 ਕਿਲੋਮੀਟਰ ਦੂਰੀ ਉਤੇ ਸਥਿਤ ਕੁਫਰੀ ਸਰਦੀ ਦੇ ਮੌਸਮ ਵਿੱਚ ਬਰਫ ਦੀ ਚਾਦਰ ਵਿਚ ਲਿਪਟਿਆ ਰਹਿੰਦਾ ਹੈ। ਇੱਥੇ ਸਕੀਇੰਗ, ਘੋੜਸਵਾਰੀ, ਯਕ ਰਾਈਡ ਵਰਗੀਆਂ ਐਡਵੈਂਚਰ ਗਤਿਵਿਧੀਆਂ ਦਾ ਅਨੰਦ ਲਿਆ ਜਾ ਸਕਦਾ ਹੈ। ਕੁਫਰੀ ਦੇ ਹਿਮਾਲਯਨ ਨੈਚਰ ਪਾਰਕ ਵਿੱਚ ਤੁਸੀਂ ਬਰਫੀਲੇ ਜਾਨਵਰਾਂ ਨੂੰ ਵੀ ਦੇਖ ਸਕਦੇ ਹੋ।
ਚਰਚ (Christ Church)
ਸ਼ਿਮਲਾ ਦੇ ਦ ਰਿਜ਼ ਉੱਤੇ ਸਥਿਤ ਇਹ ਇਤਿਹਾਸਕ ਚਰਚ, 1857 ਵਿੱਚ ਬਣਾਇਆ ਗਿਆ ਸੀ। ਇਹ ਬ੍ਰਿਟਿਸ਼ ਆਰਕੀਟੈਕਚਰ ਦਾ ਸ਼ਾਨਦਾਰ ਨਮੂਨਾ ਹੈ। ਰਾਤ ਸਮੇਂ ਇਹ ਚਰਚ ਰੋਸ਼ਨੀ ਵਿੱਚ ਨਿਹਾਲ ਹੁੰਦਾ ਹੈ ਅਤੇ ਇੱਕ ਮਨੋਹਰ ਝਲਕ ਪੇਸ਼ ਕਰਦਾ ਹੈ।
ਚੰਡੀਗੜ੍ਹ ਤੋਂ ਕਿਵੇਂ ਜਾਇਆ ਜਾਵੇ ਸ਼ਿਮਲਾ
ਕਾਰ ਰਾਹੀਂ :
ਚੰਡੀਗੜ੍ਹ ਤੋਂ ਕਾਰ ਰਾਹੀਂ ਸ਼ਿਮਲਾ ਜਾਇਆ ਜਾ ਸਕਦਾ ਹੈ। ਕਾਰ ਉਤੇ ਇਹ ਸਫਰ ਤੈਅ ਕਰਨ ਲਈ ਕਰੀਬ 3 ਤੋਂ 4 ਘੰਟੇ ਲੱਗਦੇ ਹਨ।
ਬੱਸ ਸੇਵਾ :
ਬੱਸ ਰਾਹੀਂ ਸ਼ਿਮਲਾ ਜਾਣ ਵਾਸਤੇ ਚੰਡੀਗੜ੍ਹ ਤੋਂ ਬੱਸ ਚਲਦੀਆਂ ਰਹਿੰਦੀਆਂ ਹਨ। ਬੱਸ ਰਾਹੀਂ ਵੀ ਚੰਡੀਗੜ੍ਹ ਜਾ ਸਕਦੇ ਹੋ।
ਰੇਲ ਗੱਡੀ :
ਜੇਕਰ ਤੁਸੀਂ ਰੇਲ ਗੱਡੀ ਉਤੇ ਸ਼ਿਮਲਾ ਜਾਣਾ ਚਾਹੁੰਦੇ ਹੋ ਤਾਂ ਕਲਕਾ ਤੋਂ ਟੁਆਏ ਟ੍ਰੇਨ ਚਲਦੀ ਹੈ। ਇਸ ਟਰੇਨ ਉਤੇ ਜਾਣ ਦਾ ਆਪਣਾ ਹੀ ਨਜ਼ਾਰਾ ਹੈ।