ਨਵੀਂ ਦਿੱਲੀ, 27 ਮਈ, ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਸੜਕ ਉਤੇ ਖਰਾਬ ਖੜ੍ਹੀ ਇਕ ਗੱਡੀ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮਹਾਰਾਸ਼ਟਰ ਦੇ ਬੀੜ ਖਿੇਤਰ ਵਿੱਚ ਇਹ ਹਾਦਸਾ ਵਾਪਰਿਆ। ਗੇਵਰਾਈ ਤਾਲੁਕਾ ਦੇ ਨੇੜੇ ਹਾਈਵੇ ਕੋਲ ਖਰਾਬ ਹੋਣ ਕਾਰਨ ਇਕ ਗੱਡੀ ਖੜ੍ਹੀ ਸੀ। ਪਿੱਛੋਂ ਆ ਰਹੇ ਕੰਟੇਨਰ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ। ਕੰਟੇਨਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।