ਨਵੀਂ ਦਿੱਲੀ, 29 ਮਈ, ਦੇਸ਼ ਕਲਿਕ ਬਿਊਰੋ :
ਜਸਟਿਸ NV ਅੰਜਾਰੀਆ, ਵਿਜੇ ਬਿਸ਼ਨੋਈ ਅਤੇ AS ਚੰਦੂਰਕਰ ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ (Supreme Court judges) ਕੀਤਾ ਗਿਆ ਹੈ। ਇਹ ਜਾਣਕਾਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦਿੱਤੀ। ਇਸ ਤੋਂ ਪਹਿਲਾਂ, ਸੀਜੇਆਈ ਬੀਆਰ ਗਵਈ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ ਨੇ ਇਨ੍ਹਾਂ ਜੱਜਾਂ ਦੇ (as Supreme Court judges) ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਸਰਕਾਰ ਦੇ ਨੋਟੀਫਿਕੇਸ਼ਨ ਦੇ ਨਾਲ ਸੁਪਰੀਮ ਕੋਰਟ ਦੇ 34 ਮੈਂਬਰਾਂ ਦੇ ਕੋਰਮ ਨੂੰ ਪੂਰਾ ਕਰ ਲਿਆ ਗਿਆ ਹੈ।
Justice NV Anjaria ਇਸ ਸਮੇਂ ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ ਹਨ। ਉਨ੍ਹਾਂ ਦਾ ਜੱਦੀ ਹਾਈ ਕੋਰਟ ਗੁਜਰਾਤ ਹੈ।
Justice Vijay Bishnoi, ਜਿਨ੍ਹਾਂ ਦਾ ਜੱਦੀ ਹਾਈ ਕੋਰਟ ਰਾਜਸਥਾਨ ਹੈ, ਇਸ ਸਮੇਂ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਹਨ।
ਇਸ ਦੇ ਨਾਲ ਹੀ, Justice Atul S. Chandurkar ਬੰਬੇ ਹਾਈ ਕੋਰਟ ਦੇ ਜੱਜ ਹਨ।
ਭਾਰਤ ਦੇ ਸਾਬਕਾ ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਅਭੈ ਐਸ ਓਕ ਅਤੇ ਜਸਟਿਸ ਰਿਸ਼ੀਕੇਸ਼ ਰਾਏ ਦੀ ਸੇਵਾਮੁਕਤੀ ਤੋਂ ਬਾਅਦ, ਸੁਪਰੀਮ ਕੋਰਟ ਦੀਆਂ ਤਿੰਨ ਖਾਲੀ ਅਸਾਮੀਆਂ ਲਈ ਉਨ੍ਹਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।
