ਸ਼੍ਰੀਨਗਰ, 6 ਜੂਨ, ਦੇਸ਼ ਕਲਿਕ ਬਿਊਰੋ :
ਪੀਐਮ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਜੰਮੂ ਦੇ ਰਿਆਸੀ ਜ਼ਿਲ੍ਹੇ ਵਿੱਚ ਚਨਾਬ ਨਦੀ ‘ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ (highest railway bridge) ਦਾ ਤਿਰੰਗਾ ਲਹਿਰਾ ਕੇ ਉਦਘਾਟਨ ਕੀਤਾ। ਪੀਐਮ ਇੱਥੇ ਲਗਭਗ ਇੱਕ ਘੰਟਾ ਰਹੇ। ਇਸ ਦੌਰਾਨ ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਅਤੇ ਪੁਲ ਨਿਰਮਾਣ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ।
ਪੀਐਮ ਰੇਲ ਇੰਜਣ ਵਿੱਚ ਬੈਠ ਕੇ ਚਨਾਬ ਪੁਲ ਤੋਂ ਕੇਬਲ-ਸਟੇਡ ਅੰਜੀ ਰੇਲ ਬ੍ਰਿਜ ਪਹੁੰਚੇ ਅਤੇ highest railway bridge ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਉਹ ਕਟੜਾ ਰੇਲਵੇ ਸਟੇਸ਼ਨ ਪਹੁੰਚੇ ਅਤੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਕਟੜਾ-ਸ਼੍ਰੀਨਗਰ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
ਉੱਤਰੀ ਰੇਲਵੇ 7 ਜੂਨ ਤੋਂ ਕਟੜਾ-ਸ਼੍ਰੀਨਗਰ ਰੂਟ ‘ਤੇ ਵੰਦੇ ਭਾਰਤ ਟ੍ਰੇਨ ਸੇਵਾ ਸ਼ੁਰੂ ਕਰੇਗਾ। ਟਿਕਟ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਕੀਤੀ ਜਾ ਸਕਦੀ ਹੈ। ਕਟੜਾ ਅਤੇ ਸ਼੍ਰੀਨਗਰ ਵਿਚਕਾਰ ਹਫ਼ਤੇ ਵਿੱਚ 6 ਦਿਨ ਦੋ ਟ੍ਰੇਨਾਂ ਚੱਲਣਗੀਆਂ।
