ਕੈਨੇਡਾ ‘ਚ ਹਿੰਦੂ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਕੌਮਾਂਤਰੀ

ਓਟਾਵਾ, 12 ਜੂਨ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਸਰੀ ਦੇ ਫਲੀਟਵੁੱਡ ਇਲਾਕੇ ਵਿੱਚ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ ਵਪਾਰੀ ਨੂੰ ਉਸਦੇ ਦਫਤਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ 3:45 ਵਜੇ ਦੇ ਕਰੀਬ 160 ਸਟਰੀਟ ਨੇੜੇ 84 ਐਵੇਨਿਊ ‘ਤੇ ਵਾਪਰੀ। ਇਹ ਸਥਾਨ ਫਲੀਟਵੁੱਡ ਕਮਿਊਨਿਟੀ ਸੈਂਟਰ ਦੇ ਬਹੁਤ ਨੇੜੇ ਹੈ।
ਸੂਤਰਾਂ ਅਨੁਸਾਰ, ਜਦੋਂ ਪੁਲਿਸ ਟੀਮ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਪੁਲਿਸ ਅਤੇ ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਜ਼ਖਮੀ ਨੂੰ ਬਚਾਇਆ ਨਹੀਂ ਜਾ ਸਕਿਆ। ਸਰੀ ਪੁਲਿਸ ਦਾ ਕਹਿਣਾ ਹੈ ਕਿ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ।
2025 ਵਿੱਚ ਸ਼ਹਿਰ ਵਿੱਚ ਇਹ ਤੀਜੀ ਗੋਲੀਬਾਰੀ ਦੀ ਘਟਨਾ ਹੈ। ਪੁਲਿਸ ਨੇ ਅਜੇ ਤੱਕ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ, ਪਰ ਕਮਿਊਨਿਟੀ ਸੂਤਰਾਂ ਨੇ ਪੀੜਤ ਦੀ ਪਛਾਣ ਐਬਸਫੋਰਡ ਦੇ ਸਤਵਿੰਦਰ ਸ਼ਰਮਾ ਵਜੋਂ ਕੀਤੀ ਹੈ। ਉਹ ਇੱਕ ਪ੍ਰਮੁੱਖ ਕਾਰੋਬਾਰੀ, ਇੱਕ ਲੇਬਰ ਠੇਕੇਦਾਰ ਅਤੇ ਡਾਇਮੰਡ ਲੇਬਰ ਕੰਟਰੈਕਟਰਜ਼ ਫਰਮ ਦੇ ਅਧੀਨ ਪ੍ਰਾਪਰਟੀ ਡਿਵੈਲਪਰ ਸੀ। ਉਸਨੂੰ ਕੁਝ ਸਾਲ ਪਹਿਲਾਂ ਜਬਰਦਸਤੀ ਵਸੂਲੀ ਕਰਨ ਵਾਲਿਆਂ ਦੇ ਫੋਨ ਆਏ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਤਾਜ਼ਾ ਘਟਨਾ ਵਸੂਲੀ ਨਾਲ ਸਬੰਧਤ ਸੀ ਜਾਂ ਕਿਸੇ ਗੈਂਗਸਟਰ ਨਾਲ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।