ਵਿਦਿਆਰਥਣਾਂ ਨੂੰ ਈ-ਸਕੂਟੀ ਖਰੀਦਣ ‘ਤੇ ਮਿਲੇਗੀ 25,000 ਰੁਪਏ ਸਬਸਿਡੀ

ਹਿਮਾਚਲ

ਸ਼ਿਮਲਾ, 12 ਜੂਨ, ਦੇਸ਼ ਕਲਿਕ ਬਿਊਰੋ :
ਸੂਬਾ ਸਰਕਾਰ ਨੇ ਰਾਜ ਦੀਆਂ 20,000 ਹੋਣਹਾਰ ਵਿਦਿਆਰਥਣਾਂ ਨੂੰ ਈ-ਸਕੂਟੀ ਖਰੀਦਣ ਲਈ 25,000 ਰੁਪਏ ਦੀ ਸਬਸਿਡੀ ਦਾ ਪ੍ਰਬੰਧ ਕੀਤਾ ਹੈ।ਇਹ ਜਾਣਕਾਰੀ ਸ਼ੋਸ਼ਲ ਮੀਡੀਆ ਐਕਸ ‘ਤੇ ਸਾਂਝੀ ਕੀਤੀ ਗਈ ਹੈ।ਇਹ ਯੋਜਨਾ ਹਿਮਾਚਲ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ।
ਹਿਮਾਚਲ ਸਰਕਾਰ ਦੀ ਵਿਆਜ ਮੁਕਤ ਕਰਜ਼ਾ ਯੋਜਨਾ ਦੇ ਤਹਿਤ, ਜੇਬੀਟੀ, ਨਰਸਿੰਗ, ਹੋਟਲ ਮੈਨੇਜਮੈਂਟ, ਐਮਬੀਬੀਐਸ, ਐਮਬੀਏ, ਇੰਜੀਨੀਅਰਿੰਗ, ਐਲਐਲਬੀ ਅਤੇ ਬੀ.ਐੱਡ ਵਰਗੀ ਪੇਸ਼ੇਵਰ ਅਤੇ ਤਕਨੀਕੀ ਸਿੱਖਿਆ ਲਈ 1 ਲੱਖ ਰੁਪਏ ਤੋਂ ਘੱਟ ਸਾਲਾਨਾ ਪਰਿਵਾਰਕ ਆਮਦਨ ਵਾਲੀਆਂ ਲੜਕੀਆਂ ਲਈ 75,000 ਰੁਪਏ ਤੱਕ ਦੇ ਵਿਆਜ ਮੁਕਤ ਕਰਜ਼ੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।