ਮੋਰਿੰਡਾ ਦੇ ਵਾਰਡ ਨੰਬਰ 12 ਵਿੱਚ ਚੋਰਾਂ ਵੱਲੋ ਘਰ ਦੇ ਬਾਹਰ ਖੜੇ ਮੋਟਰਸਾਈਕਲ ਕੀਤਾ ਚੋਰੀ

ਟ੍ਰਾਈਸਿਟੀ

ਮੋਰਿੰਡਾ 13 ਜੂਨ ਭਟੋਆ

 ਸ਼ਹਿਰ ਵਿੱਚ ਵਾਹਨ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧਦੇ ਨਜ਼ਰ ਆ ਰਹੇ ਹਨ। ਜਿਸ ਦੌਰਾਨ ਚੋਰਾਂ ਵੱਲੋ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਇਸ ਤਰਾਂ ਦਾ ਹੀ  ਮਾਮਲਾ ਵਾਰਡ ਨੰਬਰ 12  , ਸੂਦਾਂ ਵਾਲਾ ਮੁਹੱਲਾ ਵਿੱਚ ਸਾਹਮਣੇ ਆਇਆ ਹੈ , ਜਿੱਥੇ ਦੋ ਨੌਜਵਾਨਾਂ ਵੱਲੋਂ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ – 71- 3085 ਸਿਲਵਰ ਕਲਰ ਨੂੰ ਚੋਰੀ ਕਰ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤੀਸ਼ ਕੁਮਾਰ ਨੇ ਦੱਸਿਆ ਕਿ  ਵੀਰਵਾਰ ਰਾਤ ਨੂੰ ਤਕਰੀਬਨ 8:30 ਵਜੇ ਉਹਨਾਂ  ਦੇ ਘਰ  ਬਾਹਰ ਖੜੀ ਮੋਟਰਸਾਈਕਲ ਨੂੰ ਦੋ ਨੌਜਵਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਜਿਸ  ਵਿੱਚ ਸ਼ਪਸ਼ਟ ਦਿਖ ਰਿਹਾ ਹੈ ਕਿ ਦੋ ਅਣਪਛਾਤੇ 

ਨੌਜਵਾਨ , ਇੱਕ ਮੋਟਰਸਾਈਕਲ ਤੇ ਸੂਦਾਂ ਵਾਲਾ  ਮੁਹੱਲੇ ਵਿੱਚ ਆਉਂਦੇ ਹਨ ਅਤੇ ਬੜੀ  ਸਫਾਈ ਨਾਲ ਮੋਟਰਸਾਈਕਲ ਚੋਰੀ ਕਰਕੇ ਲੈ  ਜਾਂਦੇ ਹਨ। ਸਤੀਸ਼ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ  ਸਬੰਧੀ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਬੀਤੇ ਐਤਵਾਰ ਮਹਿਲਾ ਚੋਰਾਂ ਦੇ ਇੱਕ ਗਿਰੋਹ ਵੱਲੋ ਰਾਮਗੜ੍ਹੀਆ ਬਜ਼ਾਰ ਵਿੱਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਲੱਗਭਗ 2 ਤੋ 2.50 ਲੱਖ ਰੁਪਏ ਦੇ ਰੈਡੀਮੇਡ ਕੱਪੜੇ ਚੋਰੀ ਕਰ ਲਏ ਗਏ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।