ਪੰਜਾਬ ‘ਚ RMP ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਪੰਜਾਬ

ਬਟਾਲਾ, 17 ਜੂਨ, ਦੇਸ਼ ਕਲਿਕ ਬਿਊਰੋ :
ਸੋਮਵਾਰ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਆਰਐਮਪੀ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਡਾਕਟਰ ਦੀ ਪਛਾਣ ਮੇਜਰ ਸਿੰਘ (55) ਵਾਸੀ ਨਿਊ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ।ਇਹ ਘਟਨਾ ਬਟਾਲਾ ਨੇੜੇ ਪਿੰਡ ਕੇਹਲੇ ਕਲਾਂ ਵਿੱਚ ਵਾਪਰੀ।
ਜਾਣਕਾਰੀ ਅਨੁਸਾਰ ਆਰਐਮਪੀ ਡਾਕਟਰ ਮੇਜਰ ਸਿੰਘ ਦਾ ਕਲੀਨਿਕ ਬਟਾਲਾ ਨੇੜੇ ਪਿੰਡ ਕੇਹਲੇ ਕਲਾਂ ਵਿੱਚ ਹੈ। ਸੋਮਵਾਰ ਰਾਤ ਨੂੰ ਉਹ ਆਪਣੇ ਕਲੀਨਿਕ ਤੋਂ ਬਟਾਲਾ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਪਿੰਡ ਤੋਂ ਬਟਾਲਾ ਰੋਡ ‘ਤੇ ਪਹੁੰਚਿਆ, ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਡਾਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।