ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੀਤੀ ਹੜਤਾਲ

Punjab

ਮੋਰਿੰਡਾ, 19 ਜੂਨ (ਭਟੋਆ) 

ਨਗਰ ਕੌਂਸਲ ਦੀ ਸਫਾਈ ਕਰਮਚਾਰੀ ਯੂਨੀਅਨ ਵੱਲੋ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਸਫਾਈ ਕਰਦੇ ਸਮੇਂ ਕੁਝ ਸਫਾਈ ਕਰਮੀਆਂ ਨਾਲ ਕੁਝ ਦੁਕਾਨਦਾਰਾਂ ਵੱਲੋਂ ਕੀਤੀ ਕੁੱਟਮਾਰ ਨੂੰ ਲੈਕੈ ਹੜਤਾਲ ਕੀਤੀ ਗਈ ਅਤੇ ਕੌਂਸਲ ਦੇ ਅਹਾਤੇ ਵਿੱਚ ਸਬੰਧਤ ਦੁਕਾਨਦਾਰਾਂ ਖਿਲਾਫ ਕਾਰਵਾਈ ਅਤੇ ਇਨਸਾਫ ਦੀ ਮੰਗ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਮਾਮਲਾ ਮੋਰਿੰਡਾ ਸ਼ਹਿਰੀ ਪੁਲਿਸ ਕੋਲ ਪਹੁੰਚ ਚੁੱਕਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਨੇ ਦੱਸਿਆ ਕਿ ਕੌਂਸਲ ਦੇ ਕਰਮਚਾਰੀ ਅਲਬਖਸ਼,ਸੋਨੂ, ਰਾਜਨ ਤੇ ਤਸ਼ਰੀਫ ਵਾਰਡ ਨੰਬਰ 15 ਵਿੱਚ ਬਸੀ ਰੋਡ ਤੇ  ਸਫਾਈ ਕਰ ਰਹੇ ਸਨ ਜਿਨਾਂ ਦੀ ਇਸੇ ਰੋਡ ਤੇ ਸਥਿਤ ਤਿੰਨ ਦੁਕਾਨਦਾਰਾਂ ਨਾਲ ਕੂੜੇ ਕਰਕਟ ਨੂੰ ਲੈਕੈ ਕਿਹਾ ਸੁਣੀ ਹੋ ਗਈ, ਜਿਸ ਦੌਰਾਨ ਇਨਾ ਦੁਕਾਨਦਾਰਾਂ ਵੱਲੋਂ  ਸਫਾਈ ਕਰਮਚਾਰੀਆਂ ਦੀ ਮਾਰਕਟਾਈ  ਅਤੇ ਗਾਲੀ ਗਲੋਚ ਕੀਤੀ ਗਈ। ਜਿਸ ਕਾਰਨ ਇਨਾ ਕਰਮਚਾਰੀਆਂ ਦੇ ਸੱਟਾਂ ਲੱਗੀਆਂ ਯੂਨੀਅਨ ਵੱਲੋਂ ਮੰਗ ਕੀਤੀ ਗਈ ਕੇ ਸਬੰਧਤ ਦੁਕਾਨਦਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਸਫਾਈ ਕਰਮਚਾਰੀਆਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਭੈ ਤੋਂ ਸ਼ਹਿਰ ਵਿੱਚ ਆਪਣੀ ਡਿਊਟੀ ਨਿਭਾ ਸਕਣ।

ਇਸ ਸਬੰਧੀ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ  ਮੋਰਿੰਡਾ ਪੁਲਿਸ ਥਾਣੇ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ। ਜਦ ਕਿ ਦੂਸਰੇ ਦਿਨ ਅੱਜ ਨਗਰ ਕੌਂਸਲ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕਰ ਦਿੱਤੀ ਗਈ। ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ  ਕਿ ਉਹ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਖੜੇ ਹਨ ਅਤੇ ਉਹਨਾਂ ਵੱਲੋਂ  ਸਫਾਈ ਕਰਮਚਾਰੀਆਂ ਨੂੰ ਪੁਲਿਸ ਕਾਰਵਾਈ ਕਰਵਾਉਣ ਸਬੰਧੀ  ਪੂਰਨ ਭਰੋਸਾ ਦਿੱਤਾ ਗਿਆ ਹੈ । ਇਸ ਸਬੰਧੀ ਸੰਪਰਕ ਕਰਨ ਤੇ ਇੰਸਪੈਕਟਰ ਹਰਜਿੰਦਰ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਦੋਨੋਂ ਪਾਰਟੀਆਂ ਵਿੱਚ ਸਮਝੌਤੇ ਸਬੰਧੀ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਇਹ ਗੱਲਬਾਤ ਸਿਰੇ ਨਾਲ ਲੱਗੀ ਤਾਂ ਲੋੜੀਂਦੀ  ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 ਖਬਰ ਲਿਖੇ ਜਾਣ ਤੱਕ ਹਾਲੇ ਤੱਕ ਸਫਾਈ ਕਰਮਚਾਰੀ ਹੜਤਾਲ ‘ਤੇ ਹੀ ਬੈਠੇ ਹਨ ਜਿਨਾਂ ਐਲਾਨ ਕੀਤਾ ਕਿ ਇਨਸਾਫ ਨਾ ਮਿਲਣ ਤੱਕ ਪੜਤਾਲ ਜਾਰੀ ਰਹੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।