ਮਲਟੀਪਰਪਜ਼ ਕੇਡਰ ਫੀਮੇਲ ਵੱਲੋਂ ਭਲਕੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ, ਵਿਭਾਗ ਨੇ ਦਿੱਤਾ ਮੀਟਿੰਗ ਦਾ ਸਮਾਂ

ਪੰਜਾਬ

ਮੀਟਿੰਗ ’ਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ : ਮਨਜੀਤ ਕੌਰ ਬਾਜਵਾ

ਚੰਡੀਗੜ੍ਹ, 2 ਜੂਨ, ਦੇਸ਼ ਕਲਿੱਕ ਬਿਓਰੋ :

ਸਿਹਤ ਵਿਭਾਗ ਦੇ ਵਿੱਚ ਕੰਮ ਕਰਦੀਆਂ ਮਲਟੀਪਰਪਜ ਫੀਮੇਲ ਕੇਡਰ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਡਾਇਰੈਕਟਰ ਦਫਤਰ ਸੈਕਟਰ 34 ਏ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਵਿਭਾਗ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਵਿਭਾਗ ਵੱਲੋਂ ਮੀਟਿੰਗ ਮਿਲਣ ਕਾਰਨ ਯੂਨੀਅਨ ਵੱਲੋਂ 23 ਜੂਨ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਸੂਬਾ ਕਨਵੀਨਰ ਜਸਵੀਰ ਕੌਰ ਮੂਣਕ, ਸੂਬਾ ਪ੍ਰਧਾਨ ਸੁਸਮਾਂ ਅਰੋੜਾ, ਵਾਇਸ ਪ੍ਰਧਾਨ ਗੁਰਦੇਵ ਕੌਰ, ਮੁੱਖ ਸਲਾਹਕਾਰ ਰਜਿੰਦਰ ਕੌਰ ਢਿੱਲੋਂ, ਸੂਬਾਈ ਆਗੂ ਮਨਜੀਤ ਕੌਰ ਬਾਜਵਾ, ਜਨਰਲ ਸਕੱਤਰ ਰੇਸਮਾਂ ਰਾਣੀ, ਅਨੀਤਾ ਵਰਮਾ ਵਿੱਤ ਸਕੱਤਰ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਨਹੀਂ ਕੀਤਾ ਜਾ ਰਿਹਾ ਸੀ ਜਿਸ ਦੇ ਰੋਸ ਵਜੋਂ 23 ਜੂਨ ਨੂੰ ਧਰਨਾ ਦਿੱਤਾ ਜਾਣਾ ਸੀ। ਹੁਣ ਵਿਭਾਗ ਵੱਲੋਂ 30 ਜੂਨ 2025 ਨੂੰ ਮਸਲਿਆਂ ਦੇ ਹੱਲ ਕਰਨ ਲਈ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਮੁੱਖ ਮੰਗਾਂ ਕੱਟੇ ਭੱਤੇ ਬਹਾਲ ਕਰਨ, ਸੀਨੀਅਰਤਾ ਸੂਚੀ ਵਿੱਚ ਸੋਧ ਅਤੇ ਪਦਉਨਤੀ ਤੁਰੰਤ ਕਰਨ, ਕੇਂਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨਾ, ਮਾਨਯੋਗ ਹਾਈਕੋਰਟ ਦੇ ਹੁਕਮਾਂ ਉਤੇ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ ਸਮੇਤ ਮੁੱਖ ਮੰਗਾਂ ਲੰਮੇ ਸਮੇ ਲਟਕ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।