ਮੋਹਾਲੀ, 28 ਜੂਨ, 2025: ਦੇਸ਼ ਕਲਿੱਕ ਬਿਓਰੋ
ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਨਵਨੀਤ ਸਿੰਘ ਮਾਹਲ ਕਪਤਾਨ ਪੁਲਿਸ ਟ੍ਰੈਫਿਕ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਕਰਨੈਲ ਸਿੰਘ ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ ਵੱਖ ਵੱਖ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਇੱਕ ਵਿਸੇਸ ਸੈਮੀਨਾਰ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ (awareness seminar) ਕੀਤਾ ਗਿਆ। ਇਸ awareness seminar ਦਾ ਮੁੱਖ ਉਪਦੇਸ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਜਾਗਰੂਕ ਕਰਦੇ ਹੋਏ ਸਕੂਲੀ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਇਸ ਮੌਕੇ ਤੇ ਸਕੂਲੀ ਬੱਸਾ ਦੇ ਡਰਾਇਵਰਾਂ ਨੇ ਡੀ ਐਸ ਪੀ ਟ੍ਰੈਫਿਕ ਦਾ ਟ੍ਰੈਫਿਕ ਨਿਯਮਾਂ ਸਬੰਧੀ ਇਹ ਸੈਮੀਨਾਰ ਲਗਾਉਣ ਲਈ ਧੰਨਵਾਦ ਕੀਤਾ। ਡੀ ਐਸ ਪੀ ਟ੍ਰੈਫਿਕ ਨੇ ਅੰਤ ਵਿੱਚ ਸਾਰੇ ਸਕੂਲਾਂ ਦੇ ਬੱਸ ਡਰਾਇਵਰਾਂ ਨੂੰ ਦੱਸਿਆ ਕਿ ਸਕੂਲੀ ਬੱਸ ਨੂੰ ਹਮੇਸ਼ਾਂ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਗਤੀ ਸੀਮਾ ਤੋਂ ਉਪਰ ਨਾ ਚਲਾਉਣ, ਸਕੂਲੀ ਬੱਸ ਚਲਾਉਦੇ ਸਮੇਂ ਵਰਦੀ ਜਰੂਰ ਪਹਿਨਣ, ਸਮੇ ਸਮੇ ਦੌਰਾਨ ਸਕੂਲੀ ਬੱਸਾਂ ਦੀ ਚੈਕਿੰਗ ਕਰਵਾਉਣ, ਸਾਰੀਆਂ ਸਕੂਲ ਬੱਸਾਂ ਵਿੱਚ ਇੱਕ ਕੰਡਕਟਰ ਜਾਂ ਇੱਕ ਸਹਾਇਕ ਹੋਣਾ ਚਾਹੀਦਾ ਹੈ, ਸਹਾਇਕ ਨੂੰ ਛੋਟੇ ਬੱਚਿਆਂ ਨੂੰ ਸੰਭਾਲਣ ਲਈ ਢੁਕਵੀਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਸਕੂਲੀ ਬੱਸਾਂ ਵਿੱਚ ਨਿਯਮਾਂ ਦੇ ਤਹਿਤ ਲੋੜ ਅਨੁਸਾਰ ਫਸਟ-ਏਡ-ਬਾਕਸ ਅਤੇ ਅੱਗ ਬੁਝਾਊ ਯੰਤਰ ਹੋਣਾ ਜਰੂਰੀ ਹੈ।