ਮੋਰਿੰਡਾ 29 ਜੂਨ ਭਟੋਆ
ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਅਯੁਸ਼ਮਾਨ ਆਰੋਗਿਆ ਕੇਂਦਰ ਚਤਾਮਲਾ ਵਿਖੇ ਐਨ.ਕਿਊ.ਏ.ਐਸ (NQAS) ਦੇ ਅਧੀਨ ਰਾਸ਼ਟਰੀ ਮਿਆਰੀ ਅਸੈਸਮੈਂਟ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਤੇ ਹਰਵਿੰਦਰ ਸਿੰਘ ਬੀ.ਈ.ਈ (BEE) ਨੇ ਦਸਿਆ ਕਿ ਇਸ ਅਸੈਸਮੈਂਟ ਦੌਰਾਨ ਨਿਰਧਾਰਿਤ ਟੀਮ ਵੱਲੋਂ ਕੇਂਦਰ ਦੀ ਸੇਵਾਵਾਂ, ਵਿਵਸਥਾ, ਸਫਾਈ, ਰਿਕਾਰਡ ਰੱਖਣ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਆਦਿ ਮਾਪਦੰਡਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਅਸੈਸਮੈਂਟ ਵਿੱਚ ਸਿਹਤ ਕੇਂਦਰ ਚਤਾਮਲਾ ਦੀ ਟੀਮ ਨੇ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਭਾਗ ਲਿਆ। ਕੇਂਦਰ ਇੰਚਾਰਜ ਸੀ.ਐਚ.ਓ ਜਗਦੀਪ ਕੌਰ, ਏ. ਐਨ. ਐਮ. ਗੁਰਪ੍ਰੀਤ ਕੌਰ , ਆਸ਼ਾ ਵਰਕਰਜ਼ ਅਤੇ ਹੋਰ ਸਟਾਫ ਨੇ ਸਹਿਯੋਗੀ ਭੂਮਿਕਾ ਨਿਭਾਈ। ਅਸੈਸਮੈਂਟ ਟੀਮ ਵੱਲੋਂ ਕੇਂਦਰ ਦੀ ਸਫਾਈ, ਮਰੀਜ਼-ਮਿੱਤਰ ਵਾਤਾਵਰਨ, ਸੇਵਾਵਾਂ ਦੀ ਉਪਲਬਧਤਾ, ਐਮਰਜੈਂਸੀ ਤਿਆਰੀ, ਮੈਡੀਕਲ ਰਿਕਾਰਡ ਸਹੀ ਰੱਖਣ ਅਤੇ ਆਉਣ ਵਾਲੇ ਮਰੀਜ਼ਾਂ ਦੀ ਸੰਤੁਸ਼ਟੀ ਸੰਬੰਧੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ-ਕਮ-ਨੋਡਲ ਅਫਸਰ ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੰਡਰਡ ਏ.ਕੇ.ਕੇ ਨੇ ਦਸਿਆ ਕਿ ਸਿਹਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਨਿਰਧਾਰਤ ਐਨਕਿਊਏਐਸ ਮਿਆਰੀ ਪ੍ਰਣਾਲੀ ਅਨੁਸਾਰ ਸੇਵਾਵਾਂ ਦੀ ਗੁਣਵੱਤਾ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਸਿਹਤ ਵਿਭਾਗ ਦੀ ਟੀਮ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰ ਚਤਾਮਲਾ ਨੂੰ ਇਹ ਅਸੈਸਮੈਂਟ ਇੱਕ ਨਵੀਂ ਪ੍ਰੇਰਨਾ ਦੇਵੇਗਾ ਤਾਂ ਜੋ ਸਥਾਨਕ ਵਾਸੀਆਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਮਿਲ ਸਕਣ।ਸਥਾਨਕ ਪੱਧਰ ‘ਤੇ ਲੋਕਾਂ ਨੇ ਵੀ ਸਿਹਤ ਕੇਂਦਰ ਦੀਆਂ ਸੇਵਾਵਾਂ ਅਤੇ ਸਟਾਫ ਦੇ ਵਿਹਾਰ ਦੀ ਪੂਰੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਕਿਰਪਾਲ ਕੌਰ ਐਲ.ਐਚ.ਵੀ, ਰਾਮਸਰਨ ਸਿੰਘ ਹੈਲਥ ਸੁਪਰਵਾਈਜ਼ਰ, ਨਰਿੰਦਰਪਾਲ ਸਿੰਘ, ਕੰਤਪਾਲ ਕੌਰ, ਬਖਸ਼ਿੰਦਰ ਕੌਰ ਆਸ਼ਾ ਫੈਸਿਲੀਟੇਟਰ, ਮਨਪ੍ਰੀਤ ਸਿੰਘ ਹੈਲਥ ਵਰਕਰ, ਕਰਮਜੀਤ ਕੌਰ ਆਸ਼ਾ, ਸੰਦੀਪ ਕੌਰ ਆਸ਼ਾ ਅਤੇ ਹਰਿੰਦਰ ਕੌਰ ਹਾਜਰ ਸਨ।