ਸੜਕ ਸੁਰੱਖਿਆ ਫੋਰਸ ਨਾਲ ਬਚ ਰਹੀਆਂ ਹਨ ਕੀਮਤੀ ਜਾਨਾਂ

ਸਿਹਤ ਪੰਜਾਬ

    ਹੈਲਪਲਾਈਨ ਨੰ. 112 ਦਿਨ ਰਾਤ 24 ਘੰਟੇ ਕਾਰਜਸ਼ੀਲ

ਮਾਲੇਰਕੋਟਲਾ, 29 ਜੂਨ – ਦੇਸ਼ ਕਲਿੱਕ ਬਿਓਰੋ

                    ਜ਼ਿਲਾ ਮਾਲੇਰਕੋਟਲਾ ਪੁਲਿਸ ਦੀ ਸੜਕ ਸੁਰੱਖਿਆ ਫੋਰਸ (SSF) ਵੱਲੋਂ ਸਾਲ 2025 ਦੌਰਾਨ ਹੁਣ ਤੱਕ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤੇਜ਼, ਪ੍ਰਭਾਵਸ਼ਾਲੀ ਅਤੇ ਮਨੁੱਖਤਾ-ਅਧਾਰਤ ਕਾਰਵਾਈ ਕਰਕੇ ਬੇਮਿਸਾਲ ਸੇਵਾ ਪ੍ਰਦਾਨ ਕੀਤੀ ਗਈ ਹੈ। ਸੜਕ ਸੁਰੱਖਿਆ ਫੋਰਸ (SSF) ਦੇ ਤੁਰੰਤ ਦੁਰਘਟਨਾ ਸਥਾਨ ਤੇ ਪਹੁੰਚ ਕੇ ਮਦਦ ਕਰਨ ਨਾਲ ਅਨੇਕਾਂ ਰਾਹਗੀਰਾਂ ਦੀਆਂ ਅਨਮੋਲ ਜਿੰਦਗੀਆਂ ਬਚ ਰਹੀਆਂ ਹਨ। ਇਸ ਸਾਲ ਦੌਰਾਨ ਅਜੇ ਤੱਕ ਕੁੱਲ 121 ਸੜਕ ਹਾਦਸਿਆਂ ਵਿੱਚ ਮੌਕੇ ਉੱਤੇ ਪੁੱਜ ਕੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ 67 ਜ਼ਖ਼ਮੀਆਂ ਨੂੰ ਮੌਕੇ ’ਤੇ ਮੁੱਢਲੀ ਮੈਡੀਕਲ ਸਹਾਇਤਾ ਦੇ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ।

                    ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹੈਲਪਲਾਈਨ ਨੰਬਰ 112 ਰਾਹੀਂ ਮਿਲੀ ਸੂਚਨਾ ਦੇ ਆਧਾਰ ’ਤੇ ਦਿਨ ਅਤੇ ਰਾਤ ਸਮੇਂ ਕੇਵਲ 3 ਤੋਂ 7 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਮਦਦ ਪਹੁੰਚਾਈ ਜਾਂਦੀ ਹੈ। ਦੁਰਘਟਨਾ ਦੌਰਾਨ ਜੇਕਰ ਜ਼ਖ਼ਮੀ ਦੀ ਹਾਲਤ ਗੰਭੀਰ ਹੋਵੇ, ਤਾਂ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖਲ ਕਰਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਇਸ ਪ੍ਰਣਾਲੀਕਤ ਅਤੇ ਤੁਰੰਤ ਕਾਰਵਾਈ ਸੜਕ ਹਾਦਸਿਆਂ ਦੌਰਾਨ ਕਈ ਕਿਮਤੀ ਜਿੰਦਗੀਆਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਈ ਹੈ।

                    ਮਾਲੇਰਕੋਟਲਾ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸੜਕ ਹਾਦਸੇ ਦੀ ਸੂਚਨਾ ਤੁਰੰਤ 112 ’ਤੇ  ਦੇਣ, ਤਾਂ ਜੋ ਸੜਕ ਸੁਰੱਖਿਆ ਫੋਰਸ ਦੀ ਗੱਡੀ 5 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਕੇ ਸਹਾਇਤਾ ਕਰ ਸਕੇ। ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਗੁਰਮੀਤ ਸਿੰਘ, ਇੰਚਾਰਜ ਦਲਜੀਤ ਸਿੰਘ ਅਤੇ ਇੰਚਾਰਜ ਜਸਵੀਰ ਸਿੰਘ ਦੀ ਅਗਵਾਈ ਹੇਠ 24 ਘੰਟੇ ਕਾਰਜਸ਼ੀਲ ਹੈ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।