ਬਿਕਰਮ ਮਜੀਠੀਆ ਮਾਮਲੇ ’ਚ ਤਲਬੀਰ ਗਿੱਲ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨ

ਪੰਜਾਬ

ਅੰਮ੍ਰਿਤਸਰ, 29 ਜੂਨ, ਦੇਸ਼ ਕਲਿੱਕ ਬਿਓਰੋ :

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram singh Majithia) ਮਾਮਲੇ ਵਿੱਚ ਅੱਜ ਵਿਜੀਲੈਂਸ ਕੋਲ ਉਨ੍ਹਾਂ ਦੇ ਕਰੀਬੀ ਰਹੇ ਤਲਬੀਰ ਸਿੰਘ ਗਿੱਲ (Talbir Singh Gill) ਨੇ ਬਿਆਨ ਦਰਜ ਕਰਵਾਏ। ਤਲਬੀਰ ਸਿੰਘ ਗਿੱਲ ਅੱਜ ਵਿਜੀਲੈਂਸ (Vigilance) ਕੋਲ ਬਿਆਨ ਦਰਜ ਕਰਵਾਉਣ ਲਈ ਸਵਾ ਚਾਰ ਵਜੇ ਦੇ ਕਰੀਬ ਪਹੁੰਚੇ।

ਇਹ ਵੀ ਪੜ੍ਹੋ : ‘ਆਪ’ ਨੇ ਪੰਜਾਬ ਦੇ ਵਿਧਾਇਕ ਨੂੰ ਪਾਰਟੀ ‘ਚੋਂ 5 ਸਾਲਾਂ ਲਈ ਕੱਢਿਆ

ਬਿਆਨ ਦਰਜ ਕਰਵਾ ਕੇ ਬਾਹਰ ਆਉਣ ਤੋਂ ਬਾਅਦ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਵਿਜੀਲੈਂਸ ਉਨ੍ਹਾਂ ਨੂੰ ਦੁਬਾਰਾ ਬਲਾਉਂਦੀ ਹੈ ਤਾਂ ਉਹ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ਜਨਤਕ ਨਹੀਂ ਕਰਨਗੇ, ਕਿਉਂਕਿ ਇਹ ਮਾਮਲਾ ਗੰਭੀਰ ਹੈ। ਜੇਕਰ ਉਹ ਆਪਣੇ ਬਿਆਨ ਜਨਤਕ ਕਰਨਗੇ ਤਾਂ ਇਸ ਨਾਲ ਪੁਲਿਸ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।