ਚੰਡੀਗੜ੍ਹ ‘ਚ ਭਾਰੀ ਮੀਂਹ, 12 ਸਾਲ ਦਾ ਰਿਕਾਰਡ ਟੁੱਟਿਆ

ਚੰਡੀਗੜ੍ਹ

ਚੰਡੀਗੜ੍ਹ, 1 ਜੁਲਾਈ, ਦੇਸ਼ ਕਲਿਕ ਬਿਊਰੋ :
Heavy rain in Chandigarh: ਸੋਮਵਾਰ ਦੇਰ ਰਾਤ ਚੰਡੀਗੜ੍ਹ (chandigarh) ਵਿੱਚ ਭਾਰੀ ਮੀਂਹ ਪਿਆ ਅਤੇ ਅੱਜ ਮੰਗਲਵਾਰ ਸਵੇਰ ਤੋਂ ਹੀ ਅਸਮਾਨ ਬੱਦਲਵਾਈ ਵਾਲਾ ਹੈ। ਹਲਕੀਆਂ ਬੂੰਦਾਂ ਰੁਕ-ਰੁਕ ਕੇ ਪੈ ਰਹੀਆਂ ਹਨ। ਇਹ ਮੀਂਹ (rain) ਲਗਭਗ ਦੋ ਘੰਟੇ ਪਿਆ ਅਤੇ ਇਸ ਦੌਰਾਨ 72.3 ਮਿਲੀਮੀਟਰ ਪਾਣੀ ਅਸਮਾਨੋਂ ਡਿੱਗਿਆ।
ਇਸ ਦੇ ਨਾਲ, ਜੂਨ ਮਹੀਨੇ ਦੀ ਕੁੱਲ ਬਾਰਿਸ਼ 263.9 ਮਿਲੀਮੀਟਰ ਦਰਜ ਕੀਤੀ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2013 ਵਿੱਚ 251.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ, ਜੋ ਕਿ ਜੂਨ ਮਹੀਨੇ ਦਾ ਰਿਕਾਰਡ ਸੀ। ਇਸ ਵਾਰ ਜੂਨ ਵਿੱਚ ਆਮ ਨਾਲੋਂ 68.6% ਜ਼ਿਆਦਾ ਬਾਰਿਸ਼ ਹੋਈ ਹੈ। ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਦੱਸਿਆ ਹੈ ਕਿ ਇਸ ਵਾਰ ਮਾਨਸੂਨ ਪੂਰੀ ਤਾਕਤ ਨਾਲ ਆਇਆ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ
ਮੌਸਮ ਵਿਭਾਗ ਅਨੁਸਾਰ 1 ਤੋਂ 4 ਜੁਲਾਈ ਤੱਕ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ, ਉੱਪਰੀ ਹਵਾ ਵਿੱਚ ਬਣ ਰਹੇ ਸਿਸਟਮ ਅਤੇ ਘੱਟ ਦਬਾਅ ਕਾਰਨ ਚੰਡੀਗੜ੍ਹ (Chandigarh) ਵਿੱਚ ਚੰਗੀ ਬਾਰਿਸ਼ (Heavy rain) ਹੋਵੇਗੀ। 5 ਜੁਲਾਈ ਤੋਂ ਬਾਅਦ, ਬਾਰਿਸ਼ ਥੋੜ੍ਹੀ ਘੱਟ ਹੋ ਸਕਦੀ ਹੈ, ਪਰ ਮਾਨਸੂਨ ਕਮਜ਼ੋਰ ਨਹੀਂ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।