ਵਾਸ਼ਿੰਗਟਨ, 2 ਜੁਲਾਈ, ਦੇਸ਼ ਕਲਿੱਕ ਬਿਓਰੋ :
Firing in America Temple: America ਵਿੱਚ ਮੰਦਰ ਨੂੰ ਇਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਹੈ। ਯੂਟਾ ਦੇ ਸਪੇਨਿਸ਼ ਫੋਰਕ ਵਿੱਚ ਸਥਿਤ ਇਸਕੌਨ ਸ੍ਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਉਤੇ ਗੋਲੀਬਾਰੀ ਕੀਤੀ ਗਈ ਹੈ। ਰਾਤ ਸਮੇਂ ਮੰਦਰ (Temple) ਕੈਂਪਸ ਵਿਚ 20 ਤੋਂ 30 ਗੋਲੀਆਂ (firing) ਚਲਾਈਆਂ ਗਈਆਂ ਹਨ, ਜਿਸ ਨਾਲ ਮੰਦਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪੱਛਮੀ ਦੀ ਵਿਧਾਇਕੀ ਮਿਲਣ ਤੋਂ ਬਾਅਦ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰੀ ਛੱਡੀ
ਇਸਕੌਨ ਅਨੁਸਾਰ, ਰਾਤ ਸਮੇਂ ਮੰਦਰ (Temple) ਦੀ ਇਮਾਰਤ ਅਤੇ ਆਸ ਪਾਸ ਦੀ ਸੰਪਤੀ ਉਤੇ 20 ਤੋਂ 30 ਗੋਲੀਆਂ ਚਲਾਈਆਂ ਗਈਆਂ, ਜਦੋਂ ਕਿ ਭਗਤ ਅਤੇ ਮਹਿਮਾਨ ਅੰਦਰ ਸਨ। ਇਸ ਘਟਨਾ ਵਿੱਚ ਹਜ਼ਾਰਾਂ ਡਾਲਰ ਦਾ ਨੁਕਸ਼ਾਨ ਹੋਇਆ ਹੈ, ਜਿਸ ਵਿੱਚ ਮੰਦਰ ਦੀ ਜਟਿਲ ਹੱਥ ਨਾਲ ਨਕਕਾਸ਼ੀਦਾਰ ਮੇਹਰਾਬ ਵੀ ਸ਼ਾਮਲ ਹਨ।
ਸੈਨ ਫ੍ਰਾਂਸਿਸਕੋ ਵਿੱਚ ਭਾਰਤ ਦੇ ਰਾਜਦੂਤ ਨੇ ਐਕਸ ਉਤੇ ਪੋਸਟ ਕੀਤਾ ਹੈ, ਉਨ੍ਹਾਂ ਕਿਹਾ ਕਿ ‘ਅਸੀਂ ਯੂਟਾ ਦੇ ਸਪੈਨਿਸ਼ ਫੋਰਕ ਵਿੱਚ ਇਸਕੌਨ ਸ੍ਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਹਾਲ ਹੀ ਹੋਈ ਗੋਲੀਬਾਰੀ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ। ਸਾਰੇ ਭਗਤਾਂ ਅਤੇ ਭਾਈਚਾਰੇ ਨੂੰ ਪੂਰਣ ਸਮਰਣ ਦਿੱਤਾ ਹੈ ਅਤੇ ਸਥਾਨਕ ਅਧਿਕਾਰੀਆਂ ਤੋਂ ਅਪਰਾਧੀਆਂ ਨੂੰ ਕਟਿਹਰੇ ਵਿੱਚ ਲਿਆਉਣ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।