ਚੰਡੀਗੜ੍ਹ, 2 ਜੁਲਾਈ, ਦੇਸ਼ ਕਲਿੱਕ ਬਿਓਰੋ :
ਮੰਗਾਂ ਨੂੰ ਲੈ ਕੇ ਏ ਐਨ ਐਮ ਅਤੇ ਐਲ ਐਚ ਵੀ ਯੂਨੀਅਨ ਦੀ ਇਕ ਅਹਿਮ ਮੀਟਿੰਗ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਨਾਲ ਹੋਈ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੁਸ਼ਮਾ ਅਰੋੜਾ ਦੀ ਅਗਵਾਈ ਵਫਦ ਵਿਚ ਯੂਨੀਅਨ ਦੀ ਚੇਅਰਪਰਸ਼ਨ ਜਸਬੀਰ ਕੌਰ ਮੂਣ, ਸੂਬਾ ਜਨਰਲ ਸਕੱਤਰ ਮਨਜੀਤ ਕੌਰ ਬਾਜਵਾ ਗੁਰਦਾਸਪੁਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। ਸੂਬਾ ਸਕੱਤਰ ਮਨਜੀਤ ਕੌਰ ਬਾਜਵਾ ਨੇ ਦੱਸਿਆ ਕਿ ਯੂਵਿਨ, ਸਿਰਜਨ ਐਪ ਨਾਲ ਸਬੰਧਮ ਮੰਗਾਂ ਨੂੰ ਉਠਾਇਆ ਗਿਆ। ਉਨ੍ਹਾਂ ਦੱਸਿਆ ਕਿ ਏ ਐਨ ਐਮ ਅਤੇ ਐਲ ਐਚ ਵੀ ਕੋਲ ਪਹਿਲਾਂ ਹੀ ਬਹੁਤ ਕੰਮ ਦਾ ਬੋਝ ਹੈ, ਇਕ ਏ ਐਨ ਐਮ ਨੂੰ ਦੋ ਸੈਂਟਰਾਂ ਵਿੱਚ ਕੰਮ ਪਹਿਲਾਂ ਕਰਨਾ ਪੈ ਰਿਹਾ ਹੈ, ਇਸ ਤਰ੍ਹਾਂ ਸਿਰਜਨ ਐਪ, ਯੂਵਿਨ ਤੇ ਆਰ ਸੀ ਐਚ, ਅਨਮੋਲ ਦੇ ਕੰਮ ਦਾ ਬਹੁਤ ਬੋਝ ਹੈ।

ਉਨ੍ਹਾਂ ਕਿਹਾ ਕਿ ਯੂਵਿਨ ਅਤੇ ਸਿਰਜਨ ਐਪ ਲਈ ਡਾਟਾ ਆਪਰੇਟਰ ਅਤੇ ਵਾਈ ਫਾਈ ਦੀ ਸਹੂਲਤ ਕਰਵਾਇਆ ਜਾਵੇ। ਰੈਗੂਲਰ ਏ ਐਨ ਐਮ ਦੀ ਭਰਤੀ ਤੇ ਪ੍ਰੋਬੇਸਨ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ, ਕਿਉਂਕਿ ਉਨ੍ਹਾਂ ਵਿਚ ਬਹੁਤ ਸਾਰੀਆਂ ਏ ਐਨ ਐਮ ਦੀ 15 ਤੋਂ 18 ਸਾਲ ਦੀ ਸਰਵਿਸ ਪਹਿਲਾਂ ਹੀ ਸਿਹਤ ਮਹਿਕੇ ਵਿੱਚ ਸੀ। ਪੰਜਾਬ ਸਰਕਾਰ ਵੱਲੋਂ 600 ਏ ਐਨ ਐਮਜ਼ ਦੀ ਭਰਤੀ ਕੀਤੀ ਗਈ ਸੀ, ਉਨ੍ਹਾਂ ਵਿੱਚ ਪ੍ਰੋਬੇਸਨ ਪੀਰਡ ਖਤਮ ਹੋ ਚੁੱਕਿਆ ਹੈ, ਇਨ੍ਹਾਂ ਨੇ ਵੀ 15 ਤੋਂ 18 ਸਾਲ ਕੰਟਰੈਕਟ ਉਤੇ ਸਰਵਿਸ ਕੀਤੀ ਹੈ। ਇਨ੍ਹਾਂ ਦੀਆਂ ਵਿਭਾਗੀ ਸੇਵਾਵਾਂ ਨੂੰ ਦੇਖਦੇ ਹੋਏ 6ਵੇਂ ਪੇਅ ਸਕੇਲ ਦਿੱਤਾ ਜਾਵੇ। ਏ ਐਨ ਐਮਜ਼ ਅਤੇ ਐਲ ਐਚ ਵੀ ਨੂੰ ਐਫ ਟੀ ਏ, ਡਾਇਟ ਭੱਤਾ, ਪੇਂਡੂ ਭੱਤਾ, ਵਰਦੀ ਭੱਤਾ ਦਸੰਬਰ 2021 ਵਿਚ ਪੇ ਕਮਿਸ਼ਨ ਨੇ ਬੰਦ ਕਰ ਦਿੱਤੇ ਹਨ।
ਸਰਕਾਰ ਨੇ ਇਸ ਲਈ ਸਹਿਮਤੀ ਬਣਾਈ ਸੀ ਨਾਲ ਹੀ ਕੇਡਰ ਦਾ ਨਾਮ ਬਦਲਣ ਲਈ ਪਰ ਅਜੇ ਤੱਕ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ। ਇਹ ਭੱਤੇ ਤੁਰੰਤ ਲਾਗੂ ਕੀਤੇ ਜਾਣ। ਪੰਜਾਬ ਹੈਲਥ ਐਂਡ ਫੈਮਿਲੀ ਵੈਲਫੇਅਰ ਟੈਕਨੀਕਲ ਗਰੁੱਪ (ਬੀ ਸਰਵਸਿਸ 2016 ਵਿੱਚ ਐਲ ਐਚ ਵੀ ਡਿਪਟੀ, ਐਮ ਈ ਆਈ ਵਜੋਂ ਪਦਉਨਤੀ ਲਈ ਗਰੇਜੂਏਸ਼ਨ ਯੋਗਤਾ ਦੀ ਸਰਤ ਅਤੇ ਤਜਰਬੇ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਭਾਗ ਡਾਇਰੈਕਟਰ ਜਸਵਿੰਦਰ ਕੌਰ ਨੇ ਵਿਸ਼ਵਾਸ ਦਿੱਤਾ ਕਿ ਜਾਇਜ਼ ਮੰਗਾਂ ਨੂੰ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ।