ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ 4 ਜੁਲਾਈ ਦੇ ਝੰਡਾ ਮਾਰਚ ਸਬੰਧੀ ਮੀਟਿੰਗਾਂ  

Punjab

ਮੋਰਿੰਡਾ 2 ਜੁਲਾਈ ਭਟੋਆ 

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ 10 ਜੂਨ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਜਾਰੀ ਰੱਖਦਿਆਂ ਸੰਗਰੂਰ ਵਿਖੇ 4 ਜੁਲਾਈ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਸਬੰਧੀ   ਤਿਆਰੀਆਂ ਲਈ ਪੂਰੇ ਪੰਜਾਬ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ  ਅਤੇ ਇਸ ਐਕਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜੋਨ ਅਨੁਸਾਰ ਮੀਟਿੰਗਾਂ (meetings) ਕੀਤੀਆਂ ਜਾ ਰਹੀਆਂ ਹਨ । 

ਇਸ ਸਬੰਧੀ ਜਾਣਕਾਰੀ ਦਿੰਦਿਆ Outsource Workers Union ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ  ਅਤੇ ਪ੍ਰੈਸ ਸਕੱਤਰ ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸੇ ਪ੍ਰੋਗਰਾਮ ਤਹਿਤ ਹੀ  ਪੰਜਾਬ ਦੀ ਸਟੇਟ ਬਾਡੀ ਦੇ  ਆਗੂਆਂ ਵੱਲੋਂ  ਰੂਪਨਗਰ, ਮੋਰਿੰਡਾ ਅਤੇ ਨੰਗਲ ਬ੍ਰਾਂਚ ਵਿੱਚ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮਿਆਂ ਨਾਲ ਮੀਟਿੰਗਾਂ (meetings) ਕੀਤੀਆਂ ਗਈਆਂ ਅਤੇ ਇਨਾ ਕਾਮਿਆ ਨੂੰ ਆਪਣੀਆਂ ਮੰਗਾਂ ਸਬੰਧੀ ਜਾਗਰੂਕ ਕਰਦਿਆਂ 4 ਜੁਲਾਈ ਨੂੰ ਸੰਗਰੂਰ ਵਿਖੇ ਕੀਤੇ ਜਾਣ ਵਾਲੇ ਝੰਡਾ ਮਾਰਚ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ।

ਇਸ ਮੌਕੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ  ਦੱਸਿਆ  ਕਿ  ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਵੱਲੋਂ 10 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ ਪ੍ਰੰਤੂ  ਹੜਤਾਲ ਦੇ  22  ਦਿਨ  ਬਾਦ ਵੀ ਸਰਕਾਰ ਵੱਲੋ  ਸੀਵਰੇਜ਼ ਕਾਮਿਆਂ ਦੀਆਂ ਮੰਗਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਮੰਗ ਕੀਤੀ ਕਿ ਆਊਟਸੋਰਸ ਕਾਮਿਆਂ ਨੂੰ ਜਲਦੀ ਸਰਕਾਰ ਮਹਿਕਮੇ ਵਿਚ ਮਰਜ਼ ਕਰਕੇ ਤੁਰੰਤ ਰੈਗੂਲਰ ਕਰੇ। 1948 ਕਨੂੰਨ ਤਹਿਤ ਗੁਜ਼ਾਰੇ ਯੋਗ  ਘੱਟੋ-ਘੱਟ 35 ਹਜ਼ਾਰ ਤੋਂ 40 ਹਜ਼ਾਰ ਰੁਪਏ ਤਨਖਾਹ ਕੀਤੀ ਜਾਵੇ  ਅਤੇ ਜਿਹੜੇ ਕੱਚੇ  ਮੁਲਾਜ਼ਮ ਰਿਟਾਇਰਮੈਂਟ ਦੀ ਕਾਗਾਰ ਤੇ ਹਨ ਉਨ੍ਹਾਂ ਦੀ ਸੇਵਾਮੁਕਤੀ ਲਈ ਉਮਰ ਦੀ 65 ਸਾਲ ਕੀਤੀ ਜਾਵੇ ।

Outsource Workers Union ਦੇ ਇਨਾ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਉਪਰੋਕਤ ਮੰਗਾਂ ਦੀ ਪੂਰਤੀ ਲਈ 4 ਜੁਲਾਈ ਨੂੰ ਸੰਗਰੂਰ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਇਸ ਤੋਂ  ਮਾਰਚ ਤੋਂ ਤੁਰੰਤ ਬਾਅਦ  ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਸਿਰ ਹੋਵੇਗੀ।

 ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਜਨਰਲ ਸਕੱਤਰ ਜਗਵੀਰ ਸਿੰਘ ,ਪ੍ਰੈਸ ਸਕੱਤਰ ਨਰਿੰਦਰ ਸ਼ਰਮਾ, ਕਲਵਿੰਦਰ ਸਿੰਘ ,ਸੂਬਾ ਕਮੇਟੀ ਮੈਂਬਰ ਬੀਰਾ ਸਿੰਘ, ਰਣਜੀਤ ਸਿੰਘ , ਜਸਪਾਲ ਸਿੰਘ ਮਾਵੀ, ਕ੍ਰਿਸ਼ਨ ਸਿੰਘ ਰਾਣਾ, ਹਰਪਾਲ ਸਿੰਘ, ਜਗਜੀਵਨ ਰਾਮ, ਜਸਪ੍ਰੀਤ ਸਿੰਘ, ਜਸਪਾਲ ਸਿੰਘ, ਗੋਲਡੀ, ਕਰਮਜੀਤ ਸਿੰਘ, ਗੁਰਦੇਵ ਸਿੰਘ, ਪਿੰਕਾ, ਅਜੀਤ ਸਿੰਘ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।