ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਕੀਤਾ ਵਾਧਾ

ਪੰਜਾਬ ਰਾਸ਼ਟਰੀ

ਰੈਗੂਲਰ ਕਰਮਚਾਰੀਆਂ ਛੁੱਟੀ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ :

ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਰਿਆਣਾ ਸਰਕਾਰ (Haryana government) ਵੱਲੋਂ ਪਾਰਟ ਟਾਇਮ ਅਤੇ ਡੇਲੀਵੇਜ਼ ਕਰਮਚਾਰੀਆਂ ਦੀਆਂ ਤਨਖਾਹਾਂ (salaries) ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਤਨਖਾਹਾਂ 1 ਜਨਵਰੀ 2025 ਤੋਂ ਲਾਗੂ ਹੋਣਗੀਆਂ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਇਸ ਬਾਰੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਨਵੀਆਂ ਦਰਾਂ ਅਨੁਸਾਰ ਦੋ ਵੇਤਨ ਸੈਲਬ ਬਣਾਏ ਗਏ ਹਨ। ਹਰਿਆਣਾ ਕੌਸ਼ਲ ਰੁਜਗਾਰ ਨਿਗਮ ਅਨੁਸਾਰ ਜੇਕਰ ਕਿਸੇ ਪਾਰਟ ਟਾਇਮ ਜਾਂ ਡੇਲੀਵੇਜ਼ ਦਾ ਮਹੀਨਾ ਵੇਤਨ 19,900 ਰੁਪਏ ਹੈ ਤਾਂ ਉਸ ਦਾ ਰੋਜ਼ਾਨਾ ਵੇਤਨ 765 ਰੁਪਏ, ਪ੍ਰਤੀ ਘੰਟਾ ਵੇਤਨ 96 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਜੇਕਰ ਕੋਈ ਕਰਮਚਾਰੀ (employees) ਮਹੀਨੇ ਵਿੱਚ ਰੋਜਾਨਾ ਇੱਕ ਘੰਟਾ ਕੰਮ ਕਰਦਾ ਹੈ ਤਾਂ ਪ੍ਰਤੀਮਹੀਨਾ 2487 ਰੁਪਏ ਤਨਖਾਹ ਮਿਲੇਗੀ।

ਇਸੇ ਤਰ੍ਹਾ ਜੇਕਰ ਨਿਗਮ ਵੱਲੋਂ ਕਿਸੇ ਕਰਮਚਾਰੀ ਦੀ ਤਨਖਾਹ 24,100 ਨਿਰਧਾਰਿਤ ਕੀਤੀ ਗਈ ਹੈ ਤਾਂ ਉਸ ਦਾ ਰੋਜਾਨਾ ਵੇਤਨ 927 ਰੁਪਏ ਜਦੋਂ ਕਿ ਪ੍ਰਤੀ ਘੰਟਾ 116 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਜੇਕਰ ਕੋਈ ਕਰਮਚਾਰੀ ਮਹੀਨੇ ਵਿੱਚ ਰੋਜ਼ਾਨਾ ਇੱਕ ਘੰਟਾ ਕੰਮ ਕਰਦਾ ਹੈ ਤਾਂ ਉਸ ਨੂੰ ਪ੍ਰਤੀ ਮਹੀਨਾ 3012 ਰੁਪਏ ਤਨਖਾਹ ਮਿਲੇਗੀ।

ਸਰਕਾਰ ਨੇ ਗਰੁੱਪ ਸੀ ਅਤੇ ਗਰੁੱਪ ਡੀ ਦੇ ਸਰਕਾਰੀ ਰੈਗੂਲਰ ਕਰਮਚਾਰੀਆਂ ਲਈ ਪ੍ਰਤੀਪੂਰਵਕ ਛੁੱਟੀ ਪ੍ਰਦਾਨ ਹਰਿਆਣਾ ਸਿਵਲ ਸੇਵਾ (ਛੁੱਟੀ) ਨਿਯਮ, 2016 ਵਿੱਚ ਸੋਧ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੋਧ ਨਿਯਮ ਤਹਿਤ ਜੇਕਰ ਕਰਮਚਾਰੀ ਨੋਟੀਫਾਈਡ ਛੁੱਟੀ ‘ਤੇ ਅਧਿਕਾਰਕ ਡਿਊਟੀ ਕਰਦੇ ਹਨ, ਤਾਂ ਉਹ ਇੱਕ ਮਹੀਨੇ ਦੇ ਅੰਦਰ ਪ੍ਰਤੀਪੂਰਵਕ ਛੁੱਟੀ ਦੇ ਹੱਕਦਾਰ ਹੋਣਗੇ। ਇਹ ਛੁੱਟੀ ਸਬੰਧਿਤ ਛੁੱਟੀਆਂ ਅਤੇ ਸਟੇਸ਼ਨ ਲੀਵ ਦੇ ਨਾਲ ਵੀ ਲਿਆ ਜਾ ਸਕਦਾ ਹੈ। ਹਾਲਾਂਕਿ ਕਿਸੇ ਵੀ ਸਥਿਤੀ ਵਿੱਚ ਕੁੱਲ ਛੁੱਟੀ ਸਮੇਂ 16 ਦਿਨਾਂ ਤੋਂ ਵੱਧ ਨਹੀਂ ਹੋਵੇਗੀ। ਜੇਕਰ ਕੋਈ ਕਰਮਚਾਰੀ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਪ੍ਰਤੀਪੂਰਵਕ ਛੁੱਟੀ ਲਈ ਬਿਨੈ ਕਰਦਾ ਹੈ ਅਤੇ ਮਨਜ਼ੂਰ ਅਧਿਕਾਰੀ ਅਪੀਲ ਨੂੰ ਨਾਮਨਜ਼ੂਰ ਕਰ ਦਿੰਦਾ ਹੈ ਤਾਂ ਅਗਲੇ 15 ਦਿਨਾਂ ਦੇ ਅੰਦਰ ਛੁੱਟੀ ਦਾ ਲਾਭ ਚੁੱਕਿਆ ਜਾ ਸਕਦਾ ਹੈ, ਨਹੀਂ ਤਾਂ ਛੁੱਟੀ ਖਤਮ ਮੰਨੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਉਸੀ ਦਿਨ ਲਈ ਮਾਲੀ ਪ੍ਰੋਤਸਾਹਨ ਪ੍ਰਦਾਨ ਕੀਤਾ ਗਿਆ ਹੈ ਜਾਂ ਪ੍ਰਸਤਾਵਿਤ ਹੈ ਤਾਂ ਪ੍ਰਤੀਪੂਰਵਕ ਛੁੱਟੀ ਪ੍ਰਦਾਨ ਨਹੀਂ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।