ਬਾਗੇਸ਼ਵਰ ਧਾਮ ਵਿਖੇ ਹਾਦਸਾ, 1 ਸ਼ਰਧਾਲੂ ਦੀ ਮੌਤ 10 ਤੋਂ ਵੱਧ ਜ਼ਖਮੀ

ਰਾਸ਼ਟਰੀ

ਛਤਰਪੁਰ (ਮੱਧ ਪ੍ਰਦੇਸ਼),3 ਜੁਲਾਈ , ਦੇਸ਼ ਕਲਿਕ ਬਿਊਰੋ :
Accident at Bageshwar Dham: ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਸਥਿਤ ਪ੍ਰਸਿੱਧ ਬਾਗੇਸ਼ਵਰ ਧਾਮ (Bageshwar Dham) ਵਿਖੇ ਅੱਜ ਵੀਰਵਾਰ ਸਵੇਰੇ ਦੁਰਘਟਨਾ (Accident ) ਵਾਪਰੀ। ਆਰਤੀ ਦੌਰਾਨ ਅਚਾਨਕ ਇੱਕ ਵੱਡਾ ਸੈੱਡ ਡਿੱਗ ਗਿਆ, ਜਿਸ ਕਾਰਨ ਮੰਦਰ ਵਿੱਚ ਹਫੜਾ-ਦਫੜੀ ਮਚ ਗਈ।
ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਆਰਤੀ ਸਮੇਂ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਇਸ ਦੌਰਾਨ ਸ਼ੈੱਡ ਅਚਾਨਕ ਡਿੱਗ ਗਿਆ। ਤੰਬੂ ਹੇਠਾਂ ਦੱਬਣ ਕਾਰਨ ਇੱਕ ਸ਼ਰਧਾਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਦੁਰਘਟਨਾ ਤੋਂ ਬਾਅਦ ਮੌਕੇ ’ਤੇ ਭਗਦੜ ਦੀ ਸਥਿਤੀ ਬਣ ਗਈ। ਲੋਕ ਆਪਣੇ ਸਾਥੀਆਂ ਦੀ ਖੈਰ ਖ਼ਬਰ ਲੈਂਦੇ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿੱਖੇ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।