ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ :
ਪ੍ਰਸ਼ਾਸਨ ਨੇ ਜਾਇਦਾਦ ਦੇ ਤਬਾਦਲੇ ਲਈ ਆਟੋ-ਮਿਊਟੇਸ਼ਨ ਸਿਸਟਮ ਸ਼ੁਰੂ ਕੀਤਾ – ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਯੂਟੀ ਚੰਡੀਗੜ੍ਹ ਦੇ ਇਸਟੇਟ ਦਫ਼ਤਰ ਨੇ ਜਾਇਦਾਦ ਮਾਲਕੀ ਤਬਾਦਲੇ ਵਿੱਚ ਸੇਵਾਵਾਂ ਦੀ ਸਮੇਂ ਸਿਰ, ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਡਿਲਿਵਰੀ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਇੱਕ ਬੜਾ ਡਿਜੀਟਲ ਗਵਰਨੈਂਸ ਸੁਧਾਰ – ਰਜਿਸਟਰਡ ਪ੍ਰਾਪਰਟੀ ਡੀਡਾਂ ‘ਤੇ ਅਧਾਰਿਤ ਆਟੋ-ਮਿਊਟੇਸ਼ਨ ਸਿਸਟਮ – ਸ਼ੁਰੂ ਕੀਤਾ ਹੈ।
ਇਹ ਪਹਿਲ ਜਨਤਕ ਸੁਵਿਧਾ ਅਤੇ ਪ੍ਰਸ਼ਾਸਕੀ ਦਕਸ਼ਤਾ ਨੂੰ ਵਧਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਆਟੋ-ਮਿਊਟੇਸ਼ਨ ਸਿਸਟਮ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਮੈਨੂਅਲ ਐਪਲੀਕੇਸ਼ਨ ਦੀ ਕੋਈ ਜ਼ਰੂਰਤ ਨਹੀਂ: ਜਾਇਦਾਦ ਡੀਡ ਦੀ ਰਜਿਸਟ੍ਰੇਸ਼ਨ ‘ਤੇ ਇੰਤਕਾਲ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ, ਟ੍ਰਾਂਸਫਰ ਕਰਨ ਵਾਲੇ ਤੋਂ ਵੱਖਰੀ ਅਰਜ਼ੀ ਦੀ ਜ਼ਰੂਰਤ ਸਮਾਪਤ ਹੋ ਜਾਂਦੀ ਹੈ।
ਰੀਅਲ-ਟਾਇਮ ਏਕੀਕਰਣ: ਇਹ ਸਿਸਟਮ ਇੱਕ ਡਿਜੀਟਲੀ ਏਕੀਕ੍ਰਿਤ ਪਲੈਟਫਾਰਮ ਦੇ ਜ਼ਰੀਏ ਸਬ-ਰਜਿਸਟਰਾਰ ਦਫ਼ਤਰ (ਐੱਸਆਰਓ/SRO) ਅਤੇ ਇਸਟੇਟ ਦਫ਼ਤਰ ਦੇ ਦਰਮਿਆਨ ਤਤਕਾਲ ਅਤੇ ਸੁਰੱਖਿਅਤ ਡੇਟਾ ਟ੍ਰਾਂਸਫਰ ਸੁਨਿਸ਼ਚਿਤ ਕਰਦਾ ਹੈ।
ਡਿਜੀਟਲੀ ਟ੍ਰੈਕ ਕੀਤਾ ਗਿਆ ਵਰਕਫਲੋ: ਹਰੇਕ ਪੜਾਅ ਦੀ ਡਿਜੀਟਲੀ ਨਿਗਰਾਨੀ ਪਰਿਭਾਸ਼ਿਤ ਜ਼ਿੰਮੇਦਾਰੀਆਂ ਅਤੇ ਬਿਨੈਕਾਰ ਨੂੰ ਆਟੋਮੈਟਿਕ ਰਸੀਦਾਂ ਨਾਲ ਕੀਤੀ ਜਾਂਦੀ ਹੈ।
ਨਾਗਰਿਕਾਂ ਨੂੰ ਲਾਭ:
ਨਾਗਰਿਕ ਸੁਵਿਧਾ: ਅਤਿਰਿਕਤ ਕਾਗ਼ਜ਼ੀ ਕਾਰਵਾਈ ਅਤੇ ਇਸਟੇਟ ਦਫ਼ਤਰ ਦੇ ਚੱਕਰ ਖ਼ਤਮ ਕਰਕੇ ਜਾਇਦਾਦ ਖਰੀਦਦਾਰਾਂ ‘ਤੇ ਬੋਝ ਘਟਾਉਂਦਾ ਹੈ।
ਪਾਰਦਰਸ਼ਤਾ ਅਤੇ ਜਵਾਬਦੇਹੀ:ਮੈਨੂਅਲ (ਦਸਤੀ) ਦਖਲਅੰਦਾਜ਼ੀ ਨੂੰ ਘੱਟ ਕਰਦਾ ਹੈ, ਤੀਬਰ ਪ੍ਰੋਸੈੱਸਿੰਗ ਸੁਨਿਸ਼ਚਿਤ ਕਰਦਾ ਹੈ, ਅਤੇ ਬਿਹਤਰ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ।
ਦਸਤਾਵੇਜ਼ ਦਕਸ਼ਤਾ: ਡੀਡ ਰਜਿਸਟ੍ਰੇਸ਼ਨ ਦੇ ਦੌਰਾਨ ਜਮ੍ਹਾਂ ਕੀਤੇ ਗਏ ਦਸਤਾਵੇਜ਼ ਆਟੋਮੈਟਿਕ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਦੁਬਾਰਾ ਉਪਯੋਗ ਕੀਤਾ ਜਾਂਦਾ ਹੈ, ਜਿਸ ਨਾਲ ਡੁਪਲੀਕੇਸ਼ਨ ਤੋਂ ਬਚਿਆ ਜਾ ਸਕਦਾ ਹੈ।
ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਇਸਟੇਟ ਅਫ਼ਸਰ, ਯੂਟੀ ਚੰਡੀਗੜ੍ਹ ਨੇ ਦੱਸਿਆ ਕਿ:
“ਆਟੋ-ਮਿਊਟੇਸ਼ਨ ਸਿਸਟਮ ਨਾਗਰਿਕਾਂ ਲਈ ਜਾਇਦਾਦ ਮਾਲਕੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਲਈ ਇੱਕ ਪਰਿਵਰਤਨਕਾਰੀ ਕਦਮ ਹੈ। ਇਹ ਜਨਤਕ ਸੇਵਾ ਸਪੁਰਦਗੀ ਨੂੰ ਬਿਹਤਰ ਬਣਾਉਣ ਲਈ ਇੱਕ ਸਰਗਰਮ, ਟੈਕਨੋਲੋਜੀ-ਅਧਾਰਿਤ ਪਹੁੰਚ ਅਪਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਜਨਤਾ ਦੇ ਨਿਊਨਤਮ ਪ੍ਰਯਾਸਾਂ ਨਾਲ, ਪੂਰੀ ਮਿਊਟੇਸ਼ਨ (ਇੰਤਕਾਲ) ਪ੍ਰਕਿਰਿਆ ਹੁਣ ਸੁਵਿਵਸਥਿਤ, ਸਮਾਂ-ਬੱਧ ਅਤੇ ਪੂਰੀ ਤਰ੍ਹਾਂ ਜਵਾਬਦੇਹ ਹੈ।”
ਇਹ ਸਿਸਟਮ ਸਾਰੀਆਂ ਕਿਸਮਾਂ ਦੀਆਂ ਅਚੱਲ ਜਾਇਦਾਦਾਂ – ਫ੍ਰੀਹੋਲਡ, ਲੀਜ਼ਹੋਲਡ, ਆਦਿ – ‘ਤੇ ਲਾਗੂ ਹੋਵੇਗਾ ਜੋ ਇਸਟੇਟ ਦਫ਼ਤਰ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਜਿੱਥੇ ਮਾਲਕੀ ਇੱਕ ਰਜਿਸਟਰਡ ਡੀਡ ਦੁਆਰਾ ਤਬਦੀਲ ਕੀਤੀ ਗਈ ਹੈ। ਇਹ ਸਿਸਟਮ ਲਾਗੂਕਰਨ ਦੀ ਮਿਤੀ ਤੋਂ ਸੰਭਾਵੀ ਤੌਰ ‘ਤੇ ਲਾਗੂ ਹੁੰਦਾ ਹੈ। ਪੁਰਾਣੇ ਕੇਸ ਮੈਨੂਅਲ ਮਿਊਟੇਸ਼ਨ ਪ੍ਰਕਿਰਿਆ ਦੇ ਤਹਿਤ ਜਾਰੀ ਰਹਿਣਗੇ।
ਯੂਟੀ ਪ੍ਰਸ਼ਾਸਨ ਇੱਕ ਡਿਜੀਟਲ ਤੌਰ ‘ਤੇ ਸਸ਼ਕਤ ਸ਼ਾਸਨ ਢਾਂਚਾ ਬਣਾਉਣ ਦੇ ਆਪਣੇ ਇਰਾਦੇ ‘ਤੇ ਅਡਿਗ ਹੈ ਜੋ ਨਾਗਰਿਕਾਂ ਦੀ ਸਹਿਜਤਾ, ਪਾਰਦਰਸ਼ਤਾ ਅਤੇ ਦਕਸ਼ਤਾ ਨੂੰ ਪ੍ਰਾਥਮਿਕਤਾ ਦਿੰਦਾ ਹੈ।