ਨਵੀਂ ਦਿੱਲੀ, 5 ਜੁਲਾਈ, ਦੇਸ਼ ਕਲਿਕ ਬਿਊਰੋ :
New rules under Waqf Act: ਕੇਂਦਰ ਸਰਕਾਰ ਨੇ ਯੂਨੀਫਾਈਡ ਵਕਫ਼ ਮੈਨੇਜਮੈਂਟ, ਸਸ਼ਕਤੀਕਰਨ, ਕੁਸ਼ਲਤਾ ਅਤੇ ਵਿਕਾਸ ਨਿਯਮ, 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮ ਵਕਫ਼ ਜਾਇਦਾਦਾਂ ਦੇ ਪੋਰਟਲ ਅਤੇ ਡੇਟਾਬੇਸ, ਉਨ੍ਹਾਂ ਦੀ ਰਜਿਸਟ੍ਰੇਸ਼ਨ, ਆਡਿਟ ਅਤੇ ਖਾਤਿਆਂ ਦੇ ਰੱਖ-ਰਖਾਅ ਨਾਲ ਸਬੰਧਤ ਹਨ।
New rules under Waqf Act ਦੇ ਤਹਿਤ, ਇੱਕ ਕੇਂਦਰੀਕ੍ਰਿਤ ਪੋਰਟਲ ਅਤੇ ਡੇਟਾਬੇਸ ਬਣਾਇਆ ਗਿਆ ਹੈ, ਜੋ ਦੇਸ਼ ਭਰ ਵਿੱਚ ਵਕਫ਼ ਦਾ ਪੂਰਾ ਰਿਕਾਰਡ ਦਰਜ ਕਰੇਗਾ। ਇਸ ਵਿੱਚ ਵਕਫ਼ ਜਾਇਦਾਦਾਂ ਦੀ ਸੂਚੀ ਅਪਲੋਡ ਕਰਨਾ, ਨਵੀਂ ਰਜਿਸਟ੍ਰੇਸ਼ਨ, ਵਕਫ਼ ਰਜਿਸਟਰ ਦੀ ਦੇਖਭਾਲ, ਖਾਤਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ, ਆਡਿਟ ਰਿਪੋਰਟਾਂ ਪ੍ਰਕਾਸ਼ਿਤ ਕਰਨਾ ਅਤੇ ਬੋਰਡ ਦੇ ਹੁਕਮਾਂ ਨੂੰ ਰਿਕਾਰਡ ਕਰਨਾ ਸ਼ਾਮਲ ਹੈ।
ਵਕਫ਼ ਜਾਇਦਾਦ ਦਾ ਮੈਨੇਜਰ (ਮੁਤਾਵੱਲੀ) ਆਪਣੇ ਮੋਬਾਈਲ ਨੰਬਰ ਅਤੇ ਈਮੇਲ ਰਾਹੀਂ OTP ਨਾਲ ਲੌਗਇਨ ਕਰਕੇ ਪੋਰਟਲ ‘ਤੇ ਰਜਿਸਟਰ ਕਰੇਗਾ। ਇਸ ਤੋਂ ਬਾਅਦ, ਵਕਫ਼ ਅਤੇ ਇਸਦੀ ਜਾਇਦਾਦ ਦੇ ਵੇਰਵੇ ਅਪਲੋਡ ਕੀਤੇ ਜਾਣਗੇ।
ਨਵੀਂ ਵਕਫ਼ ਜਾਇਦਾਦ ਨੂੰ ਇਸਦੇ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਪੋਰਟਲ ‘ਤੇ ਫਾਰਮ 4 ਵਿੱਚ ਰਜਿਸਟਰ ਕਰਨਾ ਹੋਵੇਗਾ। ਵਕਫ਼ ਬੋਰਡ ਪੋਰਟਲ ‘ਤੇ ਫਾਰਮ 5 ਵਿੱਚ ਵਕਫ਼ ਦੇ ਰਜਿਸਟਰ ਨੂੰ ਬਣਾਈ ਰੱਖੇਗਾ। ਨਵੇਂ ਨਿਯਮ ਵਕਫ਼ (ਸੋਧ) ਐਕਟ 2025 ਦੇ ਤਹਿਤ ਬਣਾਏ ਗਏ ਹਨ, ਜੋ ਕਿ 8 ਅਪ੍ਰੈਲ, 2025 ਤੋਂ ਲਾਗੂ ਹੋਇਆ ਸੀ।
