ਜਲੰਧਰ, 5 ਜੁਲਾਈ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜਾਰੀ ਸਾਂਝੇ ਪ੍ਰੈਸ ਨੋਟ ਵਿੱਚ ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ, ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ, ਵਿੱਤ ਸਕੱਤਰ ਪਰਮਜੀਤ ਕੌਰ, ਮੀਤ ਪ੍ਰਧਾਨ ਹਰਜੀਤ ਕੌਰ ਅਤੇਜੁਆਇੰਟ ਸੈਕਟਰੀ ਰਜਨਦੀਪ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੋਸ਼ਣ ਟਰੈਕ ਐਪ ਉੱਤੇ ਲਾਭਪਾਤਰੀਆਂ ਨੂੰ ਈ ਕੇ.ਵਾਈ.ਸੀ ਕਰਕੇ ਦੋਹਰੀ ਪਾਰਦਰਸ਼ਤਾ ਦੇ ਨਾਲ ਫੇਸ਼ੀਅਲ ਰਿਕੋਗਨਾਈਜੇਸ਼ਨ ਸਿਸਟਮ (ਐਫ ਆਰ ਐਸ) ਵੀ ਕਰਨਾ ਹੈ। ਜਿਸ ਨੂੰ ਲੈ ਕੇ ਵਿਭਾਗ ਵੱਲੋਂ ਲਗਾਤਾਰ ਸਖਤੀ ਵਰਤ ਕੇ ਵਰਕਰਾਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ । ਜਿਸ ਦੇ ਚਲਦੇ ਵੱਖ ਵੱਖ ਸੂਬਿਆਂ ਵਿੱਚ ਕਿੰਨੇ ਹੀ ਵਰਕਰ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਪੰਜਾਬ ਵਿੱਚ ਅੱਜ ਆਂਗਣਵਾੜੀ ਵਰਕਰ ਦੀ ਦੂਸਰੀ ਮੌਤ ਹੈ ।
ਵਿਭਾਗ ਵੱਲੋਂ ਜੋ ਉਪਕਰਨ ਮਹਈਆ ਕਰਵਾਏ ਜਾਣੇ ਹਨ । ਉਹ ਅਜੇ ਨਹੀਂ ਦਿੱਤੇ ਗਏ ਨਾ ਮਾਤਰ 166 ਰੁਪਏ ਮਹੀਨਾ ਮੋਬਾਇਲ ਬਿਲ ਦਿੱਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰ ਆਪਣਾ ਹੀ ਮੋਬਾਈਲ ਅਤੇ ਡਾਟਾ ਵਰਤ ਕੇ ਵਿਭਾਗ ਦੀਆਂ ਸੇਵਾਵਾਂ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈ । ਪਰ ਜੋ ਐਫ ਆਰ ਐਸ ਹੈ ਉਹ ਜਨਤਕ ਨਿੱਜਤਾ ਤੇ ਆਧਾਰਿਤ ਹੈ। ਲਾਭਪਾਤਰੀ ਦੀ ਮਰਜ਼ੀ ਹੈ ਕਿ ਉਹ ਆਪਣੇ ਚਿਹਰੇ ਦੀ ਪਹਿਚਾਣ ਦੇਣਾ ਚਾਹੁੰਦਾ ਹੈ ਜਾਂ ਨਹੀਂ ਦੇਣਾ ਚਾਹੁੰਦਾ ਹੈ । ਈ.ਕੇ.ਵਾਈ.ਸੀ ਓ.ਟੀ.ਪੀ ਤੇ ਅਧਾਰਤ ਹੈ । ਇੱਕ ਪਾਸੇ ਤਾਂ ਸਰਕਾਰ ਲਗਾਤਾਰ ਓਟੀਪੀ ਸਾਂਝਾ ਕਰਨ ਤੋਂ ਵਰਜਿਤ ਕਰ ਰਹੀ ਹੈ। ਦੂਜੇ ਪਾਸੇ ਆਂਗਣਵਾੜੀ ਵਰਕਰ ਨੂੰ ਈ.ਕੇ.ਵਾਈ.ਸੀ ਲਈ ਓਟੀਪੀ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ।ਵਿਭਾਗ ਦੇ ਇਸ ਤਾਨਾਸ਼ਾਹੀ ਰਵਈਏ ਨੇ ਅੱਜ ਦੂਜੀ ਆਂਗਣਵਾੜੀ ਵਰਕਰ ਦੀ ਜਾਨ ਲਈ ਹੈ ਅਤੇ ਕਿੰਨੀਆਂ ਹੀ ਭੈਣਾਂ ਡਿਪਰੈਸ਼ਨ ਦੀਆਂ ਮਰੀਜ਼ ਹੋ ਗਈਆਂ ਹਨ ਅਤੇ ਹਸਪਤਾਲਾਂ ਵਿੱਚ ਦਾਖਲ ਵੀ ਹੋਈਆਂ ਹਨ। ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਪੋਸ਼ਣ ਵਰਗੀ ਨਾ ਮੁਰਾਦ ਬਿਮਾਰੀ ਉੱਤੇ ਰੋਕ ਪਾਉਣ ਲਈ ਬੇਲੋੜੀਆਂ ਸ਼ਰਤਾਂ ਬੰਦ ਕੀਤੀਆਂ ਜਾਣ ਅਤੇ ਦੇਸ਼ ਨੂੰ ਭੁੱਖ ਮਰੀ ਵਿੱਚੋਂ ਬਾਹਰ ਕੱਢਣ ਲਈ ਵੱਧ ਤੋਂ ਵੱਧ ਸਮਾਜਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਣ ।
ਆਂਗਣਵਾੜੀ ਵਰਕਰਾਂ ਉੱਤੇ ਈ.ਕੇ.ਵਾਈ.ਸੀ ਅਤੇ ਐਫ ਆਰ ਐਸ ਵਰਗੀਆਂ ਬੇਲੋੜੇ ਬੋਝ ਨਾ ਪਾਏ ਜਾਣ। ਪਹਿਚਾਣ ਦਾ ਸੌਖਾ ਤੇ ਅਸਾਨ ਤਰੀਕਾ ਅਪਣਾਉਂਦੇ ਹੋਏ ਸਕੀਮ ਨੂੰ ਜੜ ਤੋਂ ਮਜਬੂਤ ਕੀਤਾ ਜਾਵੇ ਅਤੇ ਕਪੋਸ਼ਣ ਨੂੰ ਦੇਸ਼ ਵਿੱਚੋਂ ਦੂਰ ਕੀਤਾ ਜਾਵੇ । ਜਿਹੜੇ ਆਂਗਣਵਾੜੀ ਵਰਕਰਾਂ ਦੀ ਮੌਤ ਹੋਈ ਹੈ ਉਨਾਂ ਦੇ ਪਰਿਵਾਰ ਨੂੰ ਮਾਲੀ ਮਦਦ ਅਤੇ ਆਸ਼ਰਿਤ ਲਾਭ ਵੀ ਤੁਰੰਤ ਦਿੱਤੇ ਜਾਣ ।