ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜ਼ਿਲ੍ਹੇ ‘ਚ ਲਗਾਏ ਜਾਣਗੇ 3.50 ਲੱਖ ਪੌਦੇ-ਜ਼ਿਲ੍ਹਾ ਜੰਗਲਾਤ ਅਫ਼ਸਰ

ਪੰਜਾਬ

ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਤੋਂ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਮਾਨਸਾ, 07 ਜੁਲਾਈ: ਦੇਸ਼ ਕਲਿੱਕ ਬਿਓਰੋ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਮਾਨਸਾ ਜ਼ਿਲ੍ਹੇ ‘ਚ 3.50 ਲੱਖ ਪੌਦੇ ਲਗਾਏ ਜਾਣਗੇ | ਇਹ ਜਾਣਕਾਰੀ ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ ਨੇ ਦਿੱਤੀ |
ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਆਜ਼ਾਦੀ ਘੁਲਾਟੀਆ ਕੁੰਦਨ ਸਿੰਘ ਪੀ.ਐਮ. ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਵਿਖੇ ਪਿ੍ੰਸੀਪਲ, ਸਟਾਫ, ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਦੀ ਮੌਜ਼ੂਦਗੀ ਵਿਚ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ |
ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਣ ਵਿਭਾਗ ਦੀਆਂ ਥਾਵਾਂ ਤੋਂ ਇਲਾਵਾ ਸਕੂਲਾਂ, ਕਾਲਜਾਂ, ਪੰਚਾਇਤੀ ਥਾਵਾਂ, ਗੁਰਦੁਆਰਾ ਸਾਹਿਬ, ਸਮਸ਼ਾਨ ਘਾਟ ਅਤੇ ਹੋਰ ਖਾਲੀ ਥਾਵਾਂ ‘ਤੇ ਸੀਸ਼ਮ, ਨਿੰਮ੍ਹ, ਬਰਮੀ ਡੇਕ, ਕਿੱਕਰ, ਜੰਡ ਆਦਿ ਰਵਾਇਤੀ ਕਿਸਮਾਂ ਦੇ ਪੌਦਿਆਂ ਦੇ ਨਾਲ-ਨਾਲ ਫਲਦਾਰ ਅਤੇ ਫੁੱਲਾਂ ਵਾਲੇ ਸਜ਼ਾਵਟੀ ਪੌਦੇ ਵੀ ਲਗਾਏ ਜਾਣਗੇ |
ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਇੰਨ੍ਹਾਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ  ਸੋਸ਼ਲ-ਮੀਡੀਆ, ਅਖ਼ਬਾਰ, ਸੈਮੀਨਾਰ ਆਦਿ ਰਾਹੀਂ ਜਾਗਰੂਕ ਕੀਤਾ ਜਾਵੇਗਾ | ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੁਹਿੰਮ ਸਫਲ ਹੋ ਸਕਦੀ  ਹੈ | ਉਨ੍ਹਾਂ ਲੋਕਾਂ ਨੂੰ  ਅਪੀਲ ਕੀਤੀ ਕਿ ਆਓ ਸਾਰੇ ਰਲ-ਮਿਲ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਰ ਪਾਈਏ ਅਤੇ ਵੱਧ ਤੋਂ ਵੱਧ ਪੌਦੇ ਲਗਾਈਏ |
ਇਸ ਮੌਕੇ ਜੰਗਲਾਤ ਰੇਂਜ ਅਫ਼ਸਰ ਸੁਖਦੇਵ ਸਿੰਘ, ਵਣ ਗਾਰਡ ਇੰਚਾਰਜ ਭੈਣੀ ਬਾਘਾ ਇਕਬਾਲ ਸਿੰਘ, ਵਣ ਗਾਰਡ ਜਸਵਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਪੰਚਾਇਤ ਮੈਂਬਰ ਨੱਥਾ ਸਿੰਘ, ਸਕੂਲ ਇੰਚਾਰਜ ਯੋਗਿਤਾ ਜੋਸ਼ੀ ਤੋਂ ਇਲਾਵਾ ਸਕੂਲ ਸਟਾਫ ‘ਚੋਂ ਲੈਕਚਰਾਰ ਜ਼ੀਆ, ਅਨੁਪਮ ਮਦਾਨ, ਚਰਨਜੀਤ ਕੌਰ, ਲਤਾ ਰਾਣੀ, ਗੀਤਾ ਰਾਣੀ, ਮੰਜੂ ਬੱਤਰਾ, ਦੀਪੂ ਰਾਣੀ, ਨੂਰ ਦੀਪ, ਸੀਮਾ ਰਾਣੀ, ਕਿਰਨਾ ਰਾਣੀ ਆਦਿ ਹਾਜ਼ਰ ਸਨ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।