45 ਸਾਲ ਪੁਰਾਣਾ ਪੁਲ ਢਹਿਣ ਕਾਰਨ ਦੋ ਟਰੱਕ ਤੇ ਬੋਲੈਰੋ ਸਮੇਤ 4 ਵਾਹਨ ਨਦੀ ਵਿੱਚ ਡਿੱਗੇ, ਦੋ ਲੋਕਾਂ ਦੀ ਮੌਤ

ਰਾਸ਼ਟਰੀ

ਗਾਂਧੀਨਗਰ, 9 ਜੁਲਾਈ, ਦੇਸ਼ ਕਲਿਕ ਬਿਊਰੋ :
2 trucks and bolero fell into the river: ਨਦੀ ‘ਤੇ ਬਣਿਆ 45 ਸਾਲ ਪੁਰਾਣਾ ਪੁਲ ਅਚਾਨਕ ਢਹਿਣ ਕਾਰਨ ਕਈ ਵਾਹਨ ਪਾਣੀ ਵਿੱਚ ਡੁੱਬ ਗਏ ਅਤੇ 2 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਵਡੋਦਰਾ ਵਿੱਚ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਨ ਵਾਲੇ ਮਹੀਸਾਗਰ river ‘ਤੇ ਬਣਿਆ 45 ਸਾਲ ਪੁਰਾਣਾ ਪੁਲ ਸਵੇਰੇ ਅਚਾਨਕ ਢਹਿ ਗਿਆ। ਇਸ ਹਾਦਸੇ ਵਿੱਚ ਪੁਲ ਤੋਂ ਲੰਘ ਰਹੇ ਦੋ ਟਰੱਕ ਅਤੇ ਇੱਕ ਬੋਲੈਰੋ (2 trucks and bolero) ਸਮੇਤ 4 ਵਾਹਨ ਨਦੀ ਵਿੱਚ ਡਿੱਗ (fell into the river) ਗਏ।
ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, 3 ਲੋਕਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ। ਫਾਇਰ ਬ੍ਰਿਗੇਡ ਦੀਆਂ ਤਿੰਨ ਟੀਮਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ।

ਪੁਲ ਦੇ ਡਿੱਗਣ ਨਾਲ ਦੱਖਣੀ ਗੁਜਰਾਤ ਦੇ ਸੈਰ-ਸਪਾਟਾ ਅਤੇ ਆਵਾਜਾਈ ਪ੍ਰਣਾਲੀ ‘ਤੇ ਵੱਡਾ ਪ੍ਰਭਾਵ ਪਵੇਗਾ। ਇਹ ਪੁਲ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ।
ਹੁਣ ਪੁਲ ਢਹਿਣ ਤੋਂ ਬਾਅਦ, ਦੱਖਣੀ ਗੁਜਰਾਤ ਦੇ ਲੋਕਾਂ ਨੂੰ ਸੌਰਾਸ਼ਟਰ ਪਹੁੰਚਣ ਵਿੱਚ ਹੋਰ ਸਮਾਂ ਲੱਗੇਗਾ ਅਤੇ ਉਨ੍ਹਾਂ ਨੂੰ ਲੰਮੀ ਦੂਰੀ ਤੈਅ ਕਰਨੀ ਪਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।