ਪਟਿਆਲ਼ਾ, 9 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ (Police employee) ਸ਼ੱਕੀ ਹਾਲਾਤਾਂ ਵਿੱਚ ਗਾਇਬ (missing) ਹੋ ਗਿਆ ਹੈ। ਸਤਿੰਦਰ ਸਿੰਘ ਨਾਮ ਦਾ ਮੁਲਾਜ਼ਮ ਮੰਗਲਵਾਰ ਰਾਤ ਨੂੰ ਮੋਹਾਲੀ ‘ਚ ਡਿਊਟੀ ਤੋਂ ਬਾਅਦ ਸਮਾਣਾ, ਪਟਿਆਲਾ ਸਥਿਤ ਆਪਣੇ ਘਰ ਜਾ ਰਿਹਾ ਸੀ, ਪਰ ਉਹ ਘਰ ਨਹੀਂ ਪਹੁੰਚਿਆ। ਹਾਲਾਂਕਿ, ਉਸਦੀ ਕਾਰ ਪਿੰਡ ਭਾਨਰਾ ਦੇ ਨੇੜੇ ਪੁਲਿਸ ਨੇ ਬਰਾਮਦ ਕਰ ਲਈ ਹੈ। ਕਾਰ ‘ਤੇ ਖੂਨ ਦੇ ਨਿਸ਼ਾਨ ਵੀ ਸਨ।
ਪਰ missing ਮੁਲਾਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਅਜਿਹੀ ਸਥਿਤੀ ਵਿੱਚ, ਹੁਣ ਪੁਲਿਸ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। Police employee ਦਾ ਪਰਿਵਾਰ ਵੀ ਬਹੁਤ ਪਰੇਸ਼ਾਨ ਹੈ। ਉਸਦਾ ਫੋਨ ਵੀ ਬੰਦ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਵਿਫਟ ਕਾਰ ਨੇ E-ਸਕੂਟਰ ਤੇ ਮੋਟਰਸਾਈਕਲ ਨੂੰ ਟੱਕਰ ਮਾਰੀ, ਪਿਓ-ਪੁੱਤ ਦੀ ਮੌਤ, 3 ਗੰਭੀਰ ਜ਼ਖ਼ਮੀ
ਪਰਿਵਾਰ ਅਨੁਸਾਰ, ਉਹ ਕੁਝ ਸਮੇਂ ਲਈ ਮੋਹਾਲੀ ਵਿੱਚ ਡਿਊਟੀ ‘ਤੇ ਸੀ। ਉਹ ਇੱਕ-ਦੋ ਦਿਨਾਂ ਬਾਅਦ ਸਮਾਣਾ ਸਥਿਤ ਆਪਣੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਬੀਤੀ ਰਾਤ ਉਸਨੇ ਨੌਂ ਵਜੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕੀਤੀ। ਉਸਨੇ ਪਰਿਵਾਰ ਨੂੰ ਇਹ ਵੀ ਦੱਸਿਆ ਕਿ ਉਹ ਜਲਦੀ ਆ ਰਿਹਾ ਹੈ। ਪਰ ਜਦੋਂ ਉਹ ਲਗਭਗ ਦੋ ਘੰਟੇ ਤੱਕ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਫੋਨ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸਦਾ ਫੋਨ ਬੰਦ ਆਉਣ ਲੱਗਾ। ਉਸ ਨਾਲ ਕੋਈ ਸੰਪਰਕ ਨਹੀਂ ਹੋਇਆ, ਜਿਸ ਕਾਰਨ ਪਰਿਵਾਰ ਪ੍ਰੇਸ਼ਾਨ ਹੈ।