ਸੀਐਚਸੀ ’ਚ ਲਗਾਇਆ ਖੂਨਦਾਨ ਕੈਂਪ

ਪੰਜਾਬ

ਕਲਾਨੌਰ, 9 ਜੁਲਾਈ, ਦੇਸ਼ ਕਲਿੱਕ ਬਿਓਰੋ :

ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਖੂਨ ਦਾਨ ਕਰਕੇ ਕਿਸੇ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸੀ ਐਚ ਸੀ ਕਲਾਨੌਰ ਵਿਖੇ ਥੈਲਾਸੀਮੀਆ ਨਾਲ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਸਾਂਝੇ ਉਪਰਾਲੇ ਤਹਿਤ ਡਾ. ਜਸਵਿੰਦਰ ਸਿੰਘ ਸਿਵਲ ਸਰਜਨ ਗੁਰਦਾਸਪੁਰ,  ਡਾ. ਰਮੇਸ ਅਤਰੀ ਐਸ ਐਮ ਓ ਕਲਾਨੌਰ ਤੇ ਸਮੂਹ ਸਿਹਤ ਅਮਲੇ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਸੀ ਐਚ ਸੀ ਕਲਾਨੌਰ ਵਿਖੇ ਕੈਂਪ ਲਗਾਇਆ ਗਿਆ। ਕੈਂਪ ਵਿੱਚ ਖੂਨਦਾਨੀਆਂ ਵੱਲੋਂ ਉਤਸ਼ਾਹ ਨਾਲ ਹਿੱਸਿਆ ਲਿਆ ਗਿਆ।

ਇਸ ਮੌਕੇ ਸਿਵਿਲ ਸਰਜਨ ਤੇ ਐਸ ਐਮ ਓ ਨੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਨੂੰ ਖੂਨਦਾਨ ਕਰਕੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਐਲ ਐਚ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਮਨਜੀਤ ਕੌਰ ਵੱਲੋਂ ਖੂਨਦਾਨ ਕੀਤਾ ਗਿਆ। ਮਨਜੀਤ ਕੌਰ ਬਾਜਵਾ ਨੇ ਕਿਹਾ ਕਿ ਇਸ ਮਹਾਂਦਾਨ ਵਿੱਚ ਖੂਨ ਦਾਨ ਕਰਕੇ ਸਭ ਨੂੰ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਬੀ ਈ ਈ, ਪ੍ਰਭਜੋਤ ਸਿੰਘ, ਗੁਰਮੇਜ ਸਿੰਘ, ਪ੍ਰਭਜੀਤ ਸਿੰਘ, ਰਣਬੀਰ ਸਿੰਘ ਫਾਰਮੇਸੀ ਅਫ਼ਸਰ, ਨਿਰਮਲ ਸਿੰਘ ਤੇ ਹੋਰ ਦਾਨੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।