ਨਵੀਂ ਦਿੱਲੀ, 12 ਜੁਲਾਈ, ਦੇਸ਼ ਕਲਿਕ ਬਿਊਰੋ :
ਅਹਿਮਦਾਬਾਦ ਜਹਾਜ਼ ਹਾਦਸੇ ਦੇ ਇੱਕ ਮਹੀਨੇ ਬਾਅਦ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਅੱਜ 12 ਜੁਲਾਈ ਨੂੰ 15 ਪੰਨਿਆਂ ਦੀ ਰਿਪੋਰਟ ਜਨਤਕ ਕੀਤੀ। Preliminary investigation report ਅਨੁਸਾਰ, ਇਹ ਹਾਦਸਾ ਜਹਾਜ਼ ਦੇ ਦੋਵੇਂ ਇੰਜਣ ਬੰਦ ਹੋਣ ਕਾਰਨ ਹੋਇਆ।
ਟੇਕਆਫ ਤੋਂ ਥੋੜ੍ਹੀ ਦੇਰ ਬਾਅਦ, ਦੋਵੇਂ ਇੰਜਣ ਇੱਕ-ਇੱਕ ਕਰਕੇ ਬੰਦ ਹੋ ਗਏ। ਇਸ ਦੌਰਾਨ, ਕਾਕਪਿਟ ਰਿਕਾਰਡਿੰਗ ਦਰਸਾਉਂਦੀ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਸੀ ਕਿ ਕੀ ਉਸਨੇ ਇੰਜਣ ਬੰਦ ਕਰ ਦਿੱਤਾ ਹੈ। ਦੂਜੇ ਨੇ ਜਵਾਬ ਦਿੱਤਾ, ਨਹੀਂ।
ਜਿਕਰਯੋਗ ਹੈ ਕਿ ਬੀਤੀ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ AI 171 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ। ਇਸ ਵਿੱਚ 270 ਲੋਕਾਂ ਦੀ ਮੌਤ ਹੋ ਗਈ ਸੀ , ਜਿਨ੍ਹਾਂ ਵਿੱਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ ਬਚਿਆ ਸੀ।
Preliminary investigation report ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਇੰਜਣ ਬੰਦ ਹੋਇਆ, ਰੈਮ ਏਅਰ ਟਰਬਾਈਨ (RAT) ਖੁੱਲ੍ਹ ਗਿਆ। ਇਹ ਇੱਕ ਛੋਟਾ ਪ੍ਰੋਪੈਲਰ ਵਰਗਾ ਯੰਤਰ ਹੈ। ਇਹ ਹਵਾ ਦੀ ਗਤੀ ਨਾਲ ਘੁੰਮਦਾ ਹੈ ਅਤੇ ਬਿਜਲੀ ਅਤੇ ਹਾਈਡ੍ਰੌਲਿਕ ਪਾਵਰ ਪੈਦਾ ਕਰਦਾ ਹੈ। ਖਾਸ ਕਰਕੇ ਜਦੋਂ ਜਹਾਜ਼ ਦੀ ਮੁੱਖ ਪਾਵਰ ਕੱਟ ਜਾਂਦੀ ਹੈ ਜਾਂ ਹਾਈਡ੍ਰੌਲਿਕ ਸਿਸਟਮ ਫੇਲ੍ਹ ਹੋ ਜਾਂਦਾ ਹੈ। RAT ਜਹਾਜ਼ ਨੂੰ ਘੱਟੋ ਘੱਟ ਨੇਵੀਗੇਸ਼ਨ ਅਤੇ ਕੰਟਰੋਲ ਸਿਸਟਮ ਨੂੰ ਕੁਝ ਹੱਦ ਤੱਕ ਚਾਲੂ ਰੱਖਣ ਵਿੱਚ ਮਦਦ ਕਰਦਾ ਹੈ।
