ਪਟਨਾ, 12 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਸ਼ਨੀਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਵੇਰੇ ਲਗਭਗ 5 ਵਜੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ, ਜਿਸ ’ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਨਿਰਮਲਾ ਦੇਵੀ (52), ਨੀਤੂ ਸਿੰਘ (35) ਅਤੇ ਅਸ਼ਿਤਵ ਸਿੰਘ (10) ਵਜੋਂ ਹੋਈ ਹੈ। ਇਹ ਪੰਜ ਜਣੇ ਛੱਤੀਸਗੜ੍ਹ ਤੋਂ ਪਟਨਾ ਵੱਲ ਸਫ਼ਰ ਕਰ ਰਹੇ ਸਨ।
ਰਣੀਤਲਾਬ ਪੁਲਿਸ ਸਟੇਸ਼ਨ ਦੇ ਇੰਚਾਰਜ ਪ੍ਰਮੋਦ ਕੁਮਾਰ ਮੁਤਾਬਕ, “ਡਰਾਈਵਰ ਨੇ ਅਚਾਨਕ ਕਾਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਰਕੇ ਗੱਡੀ ਸਿੱਧੀ ਨਹਿਰ ’ਚ ਜਾ ਡਿੱਗੀ।” ਮੌਕੇ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ।
ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਦੋ ਹੋਰ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਜਾਰੀ ਹੈ।
