ਅੰਤਰਰਾਜੀ  ਭਗੌੜਾ ਗ੍ਰਿਫ਼ਤਾਰ-ਐਸ.ਐਸ.ਪੀ

ਬੱਚਿਆਂ ਦੀ ਦੁਨੀਆ

ਕਿਹਾ, ਮਾਲੇਰਕੋਟਲਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਮਾੜੇ ਅਨਸਰਾਂ/ਭਗੌੜਿਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰਹੇਗੀ

ਮਾਲੇਰਕੋਟਲਾ 12 ਜੁਲਾਈ : ਦੇਸ਼ ਕਲਿੱਕ ਬਿਓਰੋ

         ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾੜੇ ਅਨਸਰਾਂ/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸਥਾਨਕ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਸਤਪਾਲ ਸ਼ਰਮਾ ਅਤੇ  ਉਪ ਕਪਤਾਨ ਪੁਲਿਸ, (ਇੰਨ:) ਸਤੀਸ਼ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੇਸ ਨੰਬਰ ਐਨ.ਏਕਟ 148/2023 ਦੇ ਭਗੌੜੇ ਰੂਪਮ ਸ਼ਰਮਾ ਪੁੱਤਰ ਲੇਟ ਕੁਲਦੀਪ ਸ਼ਰਮਾ ਵਾਸੀ ਮਕਾਨ ਨੰਬਰ ਬੀ.ਐਕਸ-1009 , ਪਿੰਡ ਲੰਮਾ, ਜਿਲ੍ਹਾ ਜਲੰਧਰ ਹਾਲ ਮਕਾਨ ਨੰਬਰ 103-ਬੀ, ਸੂਰੀਆ ਇਨਕਲੇਵ, ਜਲੰਧਰ ਨੂੰ ਮਿਤੀ 11.07.2025 ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ।

                ਉਨ੍ਹਾਂ ਹੋਰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਭਗੌੜੇ ਰੂਪਮ ਸ਼ਰਮਾ ਉਕਤ ਦੇ ਖਿਲਾਰ ਵੱਖ-2 ਰਾਜਾਂ ਦੇ ਜ਼ਿਲ੍ਹਿਆਂ ਵਿੱਚ ਕਰੀਬ 40/45 ਸ਼ਿਕਾਇਤਾਂ/ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਕੇਸਾਂ ਵਿੱਚ ਰੂਪਮ ਸ਼ਰਮਾ ਉਕਤ ਭਗੌੜਾ ਚੱਲਿਆ ਆ ਰਿਹਾ ਸੀ, ਭਗੌੜੇ ਰੂਪਮ ਸ਼ਰਮਾ ਉਕਤ ਦੀ ਗ੍ਰਿਫ਼ਤਾਰੀ ਸਬੰਧੀ ਸੂਚਨਾ ਸਬੰਧਿਤ ਜ਼ਿਲਿਆਂ/ਰਾਜਾਂ ਨੂੰ ਜ਼ਾਬਤੇ ਅਨੁਸਾਰ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਕੇਸਾਂ ਵਿੱਚ ਰੂਪਮ ਸ਼ਰਮਾ ਉਕਤ ਦੀ ਗ੍ਰਿਫ਼ਤਾਰੀ ਹੋ ਸਕੇ। ਉਨ੍ਹਾਂ  ਦੱਸਿਆ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਮਾੜੇ ਅਨਸਰਾਂ/ਭਗੌੜਿਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰਹੇਗੀ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।