ਚੰਡੀਗੜ੍ਹ, 13 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਅਹਿਮ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਕੱਢਣਾ ਸਾਡਾ ਟੀਚਾ ਹੈ। ਇਸ ਲਈ ਸਾਨੂੰ ਬਦਲਾਅ ਦੇਣਾ ਪਵੇਗਾ। ਇਸ ਬਦਲਾਅ ਲਈ ਸਭ ਤੋਂ ਵਧੀਆ ਹੈ ਖੇਡਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਸ਼ਾਨਦਾਰ ਖੇਡ ਗਰਾਊਂਡ ਤਿਆਰ ਕੀਤੇ ਜਾਣਗੇ। ਮੁੱਖ ਮੰਤਰੀ ਪਹਿਲੇ ਗੇੜ ਵਿੱਚ 3083 ਗਰਾਉਂਡ ਦਾ ਕੰਮ ਸ਼ੁਰੂ ਹੋਣ ਲੱਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਜਿਹੜੇ ਖਿਡਾਰੀ ਜਿੰਨਾਂ ਨੇ ਏਸ਼ੀਆ ਜਾਂ ਵਿਸ਼ਵ ਪੱਧਰ ਉਤੇ ਮੱਲ੍ਹ ਮਾਰੀ ਹੈ ਉਨ੍ਹਾਂ ਨੂੰ ਕੋਚਿੰਗ ਵਾਸਤੇ ਰੱਖਿਆ ਜਾਵੇਗਾ। ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲਾਂ ਮੰਨਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਛੇਤੀ ਹੀ ਪਿੰਡਾਂ ਵਿੱਚ ਸ਼ਾਨਦਾਰ ਗਰਾਊਂਡ ਮਿਲਣਗੇ।