ਪੰਜਾਬ ਵਿਧਾਨ ਸਭਾ ਸੈਸ਼ਨ ਨੈਟਫਲਿਕਸ ਦੇ ਸਰੀਅਲ ਵਰਗਾ : ਪ੍ਰਤਾਪ ਬਾਜਵਾ

ਪੰਜਾਬ

ਕਿਹਾ, ਲੋਕਾਂ ਦੇ ਟੈਕਸ ਦਾ ਰੋਜ਼ਾਨਾ ਇਕ ਕਰੋੜ ਰੁਪਏ ਹੋ ਰਹੇ ਬਰਬਾਦ

ਚੰਡੀਗੜ੍ਹ, 14 ਜੁਲਾਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੌਜੂਦਾ ਚੱਲ ਰਹੇ ਵਿਧਾਨ ਸਭਾ ਸੈਸ਼ਨ ਨੂੰ ਨੈਟਫਲਿਕਸ਼ ਦੇ ਸਰੀਅਲ ਵਰਗਾ ਕਰਾਰ ਦਿੱਤਾ ਗਿਆ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੈਸ਼ਨ ਉਤੇ ਰੋਜ਼ਾਨਾ ਲੋਕਾਂ ਦੇ ਟੈਕਸ ਦਾ ਕਰੋੜ ਰੁਪਏ ਬਰਬਾਦ ਹੋ ਰਹੇ ਹਨ, 6 ਦਿਨ ਵਿੱਚ ਕਰੀਬ 6 ਕਰੋੜ ਖਰਚ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਬੇਅਦਬੀ ਦੇ ਮਾਮਲੇ ਵਿੱਚ ਉਹ ਪੂਰੇ ਨਹੀਂ ਕੀਤੇ।

ਉਨ੍ਹਾਂ ਕਿਹਾ ਕਿ ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਬੇਅਦਬੀਆਂ ਬਾਰੇ ਜੋ ਮਤਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਹੁਣ ਕੈਬਨਿਟ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰੰਤੂ ਸਾਨੂੰ ਵਿਰੋਧੀ ਪਾਰਟੀ ਨੂੰ ਅਜੇ ਤੱਕ ਕੁਝ ਪਤਾ ਨਹੀਂ ਕੀ ਲਿਆਂਦਾ ਜਾ ਰਿਹਾ, ਤਾਂ ਜੋ ਇਕ ਆਪਣੀ ਸੋਚ ਕੇ ਗੱਲ ਰੱਖ ਸਕੀਏ, ਜੋ ਐਨਾ ਅਹਿਮ ਮੁੱਦਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਪੀਕਰ ਵੱਲੋਂ ਕਿਹਾ ਕਿ ਵਿਰੋਧੀ ਦਲ ਦੇ ਆਗੂ ਦੇ ਕਹਿਣ ਉਤੇ ਸੈਸ਼ਨ ਦਾ 2 ਦਿਨ ਦਾ ਸਮਾਂ ਵਧਾ ਦਿੱਤਾ ਗਿਆ। ਪਰ ਅਸੀਂ ਪੰਜਾਬ ਵਿੱਚ ਲਾਅ ਐਂਡ ਆਰਡਰ ਅਤੇ ਲੈਂਡ ਪੂਲਿੰਗ ਨੀਤੀ ਉਤੇ ਗੱਲ ਕਰਨਾ ਚਾਹੁੰਦੇ ਸੀ, ਉਹ ਅਜੇ ਆਰਡਰ ਨਹੀਂ ਕੀਤੀ ਗਏ। ਉਨ੍ਹਾਂ ਕਿਹਾ ਕਿ ਇਹ ਸਾਰੇ ਦਾ ਸਾਰਾ ਸੈਸ਼ਨ ਨੈਟਫਿਲਕਸ ਦੇ ਸਰੀਅਲ ਵਰਗਾ ਹੈ, ਜੋ ਆਉਂਦਾ ਹੁੰਦਾ ਸੀ ‘ਜੁਗਨੂੰ ਹਾਜ਼ਰ ਹੋ’।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।