ਏਅਰਟੈੱਲ, ਆਈ ਐਸ ਆਈ ਅਤੇ ਹੋਰ ਨਾਮੀ ਕੰਪਨੀਆਂ ਵੱਲੋਂ ਕੀਤੀ ਜਾਵੇਗੀ ਭਰਤੀ
ਮੋਹਾਲੀ, 14 ਜੁਲਾਈ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ “ਮਿਸ਼ਨ ਘਰ-ਘਰ ਰੋਜ਼ਗਾਰ” ਤਹਿਤ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਐਸ.ਏ.ਐਸ. ਨਗਰ ਵੱਲੋਂ 15 ਜੁਲਾਈ (ਮੰਗਲਵਾਰ) ਅਤੇ 16 ਜੁਲਾਈ (ਬੁੱਧਵਾਰ) ਨੂੰ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 453-61, ਤੀਜੀ ਮੰਜ਼ਿਲ, ਸੈਕਟਰ-76 ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਗਾਏ ਜਾਣਗੇ।
ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਅਨੁਸਾਰ ਇਹ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 15 ਜੁਲਾਈ ਨੂੰ ਭਾਗ ਲੈਣ ਵਾਲੀਆਂ ਕੰਪਨੀਆਂ ‘ਚ ਕਨਿਕਾ ਨਰਸਿੰਗ ਅਕੈਡਮੀ, ਏਅਰਟੈਲ, ਐਡੇਕੋ, ਆਈ-ਪ੍ਰੋਸੈਸ ਸ਼ਾਮਿਲ ਹੋਣਗੀਆਂ ਜਦਕਿ 16 ਜੁਲਾਈ ਨੂੰ ਐੱਸ.ਆਈ.ਐੱਸ. ਇੰਡੀਆ ਲਿਮਿਟਡ ਵੱਲੋਂ ਭਰਤੀ ਕੀਤੀ ਜਾਵੇਗੀ।
ਪਹਿਲੇ ਦਿਨ ਨਰਸਿੰਗ ਟਿਊਟਰ, ਸੇਲਜ਼, ਟੈਲੀਕਾਲਿੰਗ ਅਤੇ ਇੰਜੀਨੀਅਰ ਦੀਆਂ ਅਸਾਮੀਆਂ ਲਈ ਅਤੇ ਦੂਸਰੇ ਦਿਨ ਸਕਿਉਰਟੀ ਗਾਰਡ ਦੀ ਅਸਾਮੀ ਲਈ ਇੰਟਰਵਿਊ ਕੀਤਾ ਜਾਵੇਗਾ।
ਤਨਖਾਹ ₹12,000 ਤੋਂ ₹24,000 ਤੱਕ ਕੰਪਨੀ ਨਿਯਮਾਂ ਅਨੁਸਾਰ ਹੋਵੇਗੀ। ਕੰਮ ਕਰਨ ਦਾ ਸਥਾਨ ਚੰਡੀਗੜ੍ਹ ਅਤੇ ਮੋਹਾਲੀ ਰਹੇਗਾ। ਲੜਕੇ ਅਤੇ ਲੜਕੀਆਂ ਦੋਵੇਂ ਇਸ ਮੌਕੇ ਦਾ ਲਾਭ ਲੈ ਸਕਦੇ ਹਨ।
15 ਜੁਲਾਈ ਦੇ ਰੋਜ਼ਗਾਰ ਕੈਂਪ ਵਾਸਤੇ ਉਮਰ ਸੀਮਾ 21 ਤੋਂ 35 ਸਾਲ, ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਗ੍ਰੈਜੂਏਸ਼ਨ, ਐਮ.ਐੱਸ.ਸੀ. (ਨਰਸਿੰਗ) ਹੋਵੇ।
16 ਜੁਲਾਈ ਨੂੰ ਹੋਣ ਵਾਲੀ ਸਕਿਉਰਟੀ ਗਾਰਡ ਅਸਾਮੀਆਂ ਦੀ ਇੰਟਰਵਿਊ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ, ਉਮਰ 19 ਤੋਂ 40 ਸਾਲ, ਕੱਦ ਘੱਟੋ-ਘੱਟ 5 ਫੁੱਟ 6 ਇੰਚ, ਭਾਰ ਘੱਟੋ-ਘੱਟ 54 ਕਿਲੋ, ਛਾਤੀ 80 ਤੋਂ 85 ਸੈ.ਮੀ. ਹੋਣੀ ਚਾਹੀਦੀ ਹੈ।
ਚਾਹਵਾਨ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਹੇਠ ਦਰਜ ਲਿੰਕ ਰਾਹੀਂ ਕਰ ਸਕਦੇ ਹਨ: https://forms.gle/YJT3mE3E4iKxJNEV8 ਸਾਰੇ ਉਮੀਦਵਾਰ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਰੀਜ਼ਿਊਮੇ ਨਾਲ ਫਾਰਮਲ ਡਰੈੱਸ ਵਿਚ ਸਮੇਂ ਸਿਰ ਕੈਂਪ ‘ਚ ਪਹੁੰਚ ਕਰਨ।