ਹਿਮਾਚਲ ’ਚ ਵੱਡਾ ਹਾਦਸਾ, ਪੈਰਾਗਲਾਈਡਰ ਕਰੈਸ਼ ਹੋਣ ਕਾਰਨ ਇਕ ਦੀ ਮੌਤ, ਇਕ ਜ਼ਖਮੀ

ਪੰਜਾਬ ਰਾਸ਼ਟਰੀ

ਸ਼ਿਮਲਾ, 15 ਜੁਲਾਈ, ਦੇਸ਼ ਕਲਿੱਕ ਬਿਓਰੋ :

ਹਿਮਾਚਲ ਪ੍ਰਦੇਸ਼ ਵਿੱਚ ਇਕ ਵੱਡਾ ਹਾਦਸਾ ਵਾਪਰ ਗਿਆ ਜਿਸ ਵਿੱਚ ਇਕ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ। ਬੀਤੇ ਸ਼ਾਮ ਨੂੰ ਧਰਮਸ਼ਾਲਾ ਵਿੱਚ ਸੈਰ ਸ਼ਪਾਟਾ ਸਥਾਨ ਉਤੇ ਇਹ ਹਾਦਸਾ ਵਾਪਰਿਆ ਹੈ। ਪੈਰਾਗਲਾਈਡਰ ਕਰੈਸ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇਕ ਸੈਲਾਨੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਧਰਮਸ਼ਾਲਾ ਦੇ ਬਾਹਰ ਹਿੱਸੇ ਇੰਦਰੁਨਾਗ ਵਿੱਚ ਇਕ ਪੈਰਾਗਲਾਈਡਰ ਕਰੈਸ਼ ਹੋਣ ਕਾਰਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਤੋਂ ਘੁੰਮਣ ਆਏ ਸੈਲਾਨੀ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਇਸ ਸਬੰਧੀ ਏਐਸਪੀ ਹਿਤੇਸ਼ ਲਖਨਪਾਲ ਨੇ ਕਿਹਾ ਕਿ ਇਹ ਹਾਦਸਾ ਟੇਕਆਫ ਦੌਰਾਨ ਹੋਇਆ ਹੈ ਜਦੋਂ ਗਲਾਈਟਰ ਹਵਾ ਵਿੱਚ ਉਡ ਨਹੀਂ ਸਕਿਆ। ਕੁਝ ਹੀ ਦੂਰ ਜਾਣ ਦੇ ਬਾਅਦ ਇਹ ਸੈਲਾਨੀ ਨੂੰ ਲੈ ਕੇ ਜ਼ਮੀਨ ਉਤੇ ਡਿੱਗ ਗਿਆ। ਸੈਲਾਨੀ ਸਤੀਸ਼ ਰਾਜੇਸ਼ ਭਾਈ ਅਤੇ ਪਾਈਲਟ ਸੂਰਜ ਜ਼ਖਮੀ ਹੋ ਗਏ।

ਜ਼ਖਮੀ ਹਾਲਤ ਵਿੱਚ ਸਤੀਸ਼ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਸੂਰਜ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।