ਪੰਜਾਬ ‘ਚ ਰੇਲਵੇ ਕਰਾਸਿੰਗ ਨੇੜੇ ਰੇਲਵੇ ਲਾਈਨ ਤੋਂ ਭੇਦ ਭਰੀ ਹਾਲਤ ਇੱਕ ਲੜਕੀ ਅਤੇ ਇੱਕ ਨੌਜਵਾਨ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਜਲੰਧਰ, 15 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਰੇਲਵੇ ਕਰਾਸਿੰਗ ਨੇੜੇ ਰੇਲਵੇ ਲਾਈਨ ਤੋਂ ਭੇਦ ਭਰੀ ਹਾਲਤ ਇੱਕ ਲੜਕੀ ਅਤੇ ਇੱਕ ਨੌਜਵਾਨ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਲੰਧਰ ਦੇ ਨਾਗਰਾ ਰੇਲਵੇ ਕਰਾਸਿੰਗ ਨੇੜੇ ਇਹ ਹਾਦਸਾ ਵਾਪਰਿਆ।ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਮੰਨਿਆ ਜਾ ਰਿਹਾ ਹੈ ਕਿ ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਉਹ ਰੇਲਵੇ ਲਾਈਨ ਤੋਂ ਕੁਝ ਦੂਰ ਡਿੱਗ ਗਏ। ਪੁਲਿਸ ਨੇ ਦੇਰ ਰਾਤ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਜਾਂਚ ਜਾਰੀ ਹੈ।
ਜਲੰਧਰ ਦੇ ਥਾਣਾ ਜੀਆਰਪੀ ਦੇ ਡਿਊਟੀ ਅਫਸਰ ਏਐਸਆਈ ਤਰਨਜੀਤ ਸਿੰਘ ਨੇ ਦੱਸਿਆ ਕਿ ਨਾਗਰਾ ਰੇਲਵੇ ਕਰਾਸਿੰਗ ਨੇੜੇ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀ ਉਮਰ 25 ਤੋਂ 27 ਸਾਲ ਦੇ ਵਿਚਕਾਰ ਹੈ। ਦੋਵਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਦੇਰ ਰਾਤ ਲਗਭਗ 12 ਵਜੇ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ।ਪੁਲਿਸ ਪ੍ਰੇਮ ਪ੍ਰਸੰਗ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।