ਜੋਨ ਨੰਬਰ 10 ਵਿਚ ਅਦਾਕਾਰ ਮਲਕੀਤ ਰੌਣੀ ਸਮੇਤ ਤਿੰਨ ਉਮੀਦਵਾਰ ਆਹਮੋ ਸਾਹਮਣੇ
ਮੋਰਿੰਡਾ, 16 ਜੁਲਾਈ (ਭਟੋਆ)
ਪੰਜਾਬ ਦੀ ਸਭ ਤੋਂ ਵੱਡੀ ਦੂਸਰੀ ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਵੱਖ ਵੱਖ ਜੋਨਾਂ ਵਿੱਚੋਂ 8 ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ (8 directors elected unopposed) ਗਏ। ਜਾਣਕਾਰੀ ਅਨੁਸਾਰ ਖੰਡ ਮਿੱਲ ਮੋਰਿੰਡਾ ਦੇ ਬੋਰਡ ਆਫ ਡਾਇਰੈਕਟਰਜ਼ ਲਈ ਅੱਜ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ। ਅੱਜ ਹੀ ਕਾਗਜ਼ਾਂ ਦੀ ਜਾਂਚ ਪੜਤਾਲ ਉਪਰੰਤ 8 ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਕਰਾਰ (8 directors elected unopposed) ਦਿੱਤੇ ਗਏ। ਜਿਹਨਾਂ ਵਿੱਚ ਜ਼ੋਨ ਨੰਬਰ 1 ਸਮਰਾਲਾ ਜੋਨ ਰਿਜ਼ਰਵ ਤੋਂ ਮਨਜੀਤ ਕੌਰ, ਜੋਨ ਨੰਬਰ 2 ਕੁਰਾਲੀ ਜੋਨ ਤੋਂ ਸੁਖਜਿੰਦਰ ਸਿੰਘ ਨਥਮਲਪੁਲ, ਜੋਨ ਨੰਬਰ 3 ਖਰੜ ਜੋਨ ਤੋਂ ਗੁਰਿੰਦਰ ਸਿੰਘ ਘੜੂੰਆਂ,ਜੋਨ ਨੰਬਰ 4 ਮਹਿਲਾ ਰਿਜ਼ਰਵ,ਚੂਨੀ ਤੋਂ ਸਰਬਜੀਤ ਕੌਰ,ਜੋਨ ਨੰਬਰ 5 ਸ੍ਰੀ ਚਮਕੌਰ ਸਾਹਿਬ ਮਹਿਲਾ ਰਿਜ਼ਰਵ ਤੋਂ ਹਰਜੀਤ ਕੌਰ,ਜੋਨ ਨੰਬਰ 6 ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਣਧੀਰ ਸਿੰਘ ਮਾਜਰੀ, ਜੋਨ ਨੰਬਰ 7 ਮੋਰਿੰਡਾ ਤੋਂ ਕਾਗਜ਼ ਰੱਦ ਹੋਣ ਕਾਰਨ ਸੀਟ ਖਾਲੀ ਰਹਿ ਗਈ। ਇਸੇ ਤਰ੍ਹਾਂ ਜੋਨ ਨੰਬਰ 8 ਰੋਪੜ ਤੋਂ ਸਤਨਾਮ ਸਿੰਘ ਬਹਿਰਾਮਪੁਰ ਜੀਮੀਦਾਰਾਂ, ਜੋਨ ਨੰਬਰ 9 ਖਰੜ ਸੋਸਾਇਟੀ ਤੋਂ ਸੁਰਿੰਦਰ ਸਿੰਘ ਚੈੜੀਆਂ, ਜੋਨ ਨੰਬਰ 10 ਮੋਰਿੰਡਾ ਸੋਸਾਇਟੀਆਂ ਤੋਂ 3 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ। ਤਿੰਨਾਂ ਉਮੀਦਵਾਰਾਂ ਬਲਦੇਵ ਸਿੰਘ ਚੱਕਲਾਂ , ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਅਤੇ ਮਲਕੀਤ ਸਿੰਘ ਰੌਣੀ ਦੇ ਕਾਗਜ਼ ਸਹੀ ਪਾਏ ਗਏ। ਇਸ ਲਈ ਕੁਲ 10 ਜੋਨਾਂ ਵਿੱਚੋਂ ਸਿਰਫ਼ ਇਕ ਜੋਨ ਲਈ ਮੁਕਾਬਲਾ ਹੋਵੇਗਾ।