ਰੂਸੀ ਔਰਤ ਬੱਚੇ ਸਮੇਤ ਲਾਪਤਾ, ਸੁਪਰੀਮ ਕੋਰਟ ਵਲੋਂ ਕੇਂਦਰ ਤੇ ਦਿੱਲੀ ਸਰਕਾਰ ਨੂੰ ਲੁੱਕਆਊਟ ਨੋਟਿਸ ਜਾਰੀ ਕਰਨ ਦੇ ਨਿਰਦੇਸ਼

ਕੌਮਾਂਤਰੀ ਰਾਸ਼ਟਰੀ

ਨਵੀਂ ਦਿੱਲੀ, 18 ਜੁਲਾਈ, ਦੇਸ਼ ਕਲਿਕ ਬਿਊਰੋ :
ਸੁਪਰੀਮ ਕੋਰਟ ਨੇ ਬੱਚੇ ਦੀ ਕਸਟਡੀ ਨਾਲ ਸਬੰਧਤ ਇੱਕ ਵਿਲੱਖਣ ਮਾਮਲੇ ਵਿੱਚ ਇੱਕ ਰੂਸੀ ਔਰਤ (Russian woman) ਲਈ ਲੁੱਕਆਊਟ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਔਰਤ 7 ਮਈ ਤੋਂ ਬੱਚੇ ਸਮੇਤ ਲਾਪਤਾ ਹੈ। ਸੁਪਰੀਮ ਕੋਰਟ (Supreme Court) ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਦੋਵਾਂ ਨੂੰ ਲੱਭਣ ਦਾ ਹੁਕਮ ਦਿੱਤਾ ਹੈ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਰੂਸੀ ਔਰਤ ਦੇਸ਼ ਛੱਡ ਕੇ ਨਹੀਂ ਜਾਣੀ ਚਾਹੀਦੀ। ਅਦਾਲਤ ਨੇ ਮਾਂ ਅਤੇ ਬੱਚੇ ਨੂੰ ਲੱਭਣ ਅਤੇ ਬੱਚੇ ਨੂੰ ਉਸਦੇ ਭਾਰਤੀ ਪਿਤਾ ਨੂੰ ਸੌਂਪਣ ਦਾ ਹੁਕਮ ਦਿੱਤਾ। ਅਦਾਲਤ ਨੂੰ ਦੱਸਿਆ ਗਿਆ ਕਿ ਰੂਸੀ ਔਰਤ ਅਤੇ ਬੱਚਾ ਜੰਗਲ ਵਿੱਚ ਗਾਇਬ ਹੋ ਗਏ ਹਨ।
ਦੂਜੇ ਪਾਸੇ, ਪਰਿਵਾਰ ਨੂੰ ਸ਼ੱਕ ਹੈ ਕਿ ਵਿਕਟੋਰੀਆ ਭਾਰਤ ਦੀ ਜਾਸੂਸੀ ਕਰਕੇ ਰੂਸ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਔਰਤ 2019 ਤੋਂ ਭਾਰਤ ਵਿੱਚ ਰਹਿ ਰਹੀ ਹੈ। ਉਹ X-1 ਵੀਜ਼ੇ ‘ਤੇ ਭਾਰਤ ਆਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।