ਸੁਖਪਾਲ ਖਹਿਰਾ ਨੇ ਲੋਕਾਂ ਨੂੰ ਦਿੱਤਾ ਉਲਾਂਭਾ, ‘ਕਿਹਾ, ਜੇ ਲੋਕ ਮੇਰੀ ਗੱਲ ਮੰਨ ਲੈਂਦੇ ਫਰਜ਼ੀ ਇਨਕਲਾਬੀਆਂ ਦੀ ਲੁੱਟ ਤੋਂ ਬਚ ਜਾਂਦੇ’

ਪੰਜਾਬ

ਚੰਡੀਗੜ੍ਹ, 18 ਜੁਲਾਈ, ਦੇਸ਼ ਕਲਿੱਕ ਬਿਓਰੋ :

ਕਾਂਗਰਸ ਪਾਰਟੀ ਦੇ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸੋਸ਼ਲ ਮੀਡੀਆ ਉਤੇ ਪੁਰਾਣੀ ਵੀਡੀਓ ਸਾਂਝੀ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੋਕਾਂ ਨੂੰ ਉਲਾਂਭਾ ਦਿੱਤਾ ਹੈ। ਉਨ੍ਹਾਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਸਤ੍ਰਕ ਕਰਤਾ ਸੀ ਕਿ AAP ਨੂੰ ਵੋਟ ਨਾ ਪਾਇਓ ਕਿਉਂਕਿ ਇਹ ਸਰਕਾਰ ਦਿੱਲੀ ਤੋਂ ਚਲਾਈ ਜਾਵੇਗੀ ਅਤੇ ਭਗਵੰਤ ਮਾਨ ਵਿੱਚ ਇੰਨੀ ਜੁਰਅਤ ਨਹੀਂ ਹੈ ਕਿ ਉਹ ਆਪਣੇ ਦਿੱਲੀ ਦੇ ਆਕਾਵਾਂ ਦੇ ਸਾਹਮਣੇ ਖ਼ੜ੍ਹ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਮੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਆਪਾਂ ਪੰਜਾਬ ਨੂੰ ਇਨ੍ਹਾਂ ਫਰਜ਼ੀ ਇੰਨਕਲਾਬੀਆਂ ਦੀ ਲੁੱਟ ਤੋਂ ਬਚਾ ਸਕਦੇ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।