ਮੋਹਾਲੀ, 19 ਜੁਲਾਈ, ਦੇਸ਼ ਕਲਿਕ ਬਿਊਰੋ :
ਮੋਹਾਲੀ ਜਿਲ੍ਹੇ ਵਿੱਚ ਇੱਕ Birthday Party ਪਾਰਟੀ ਵਿੱਚ ਚਾਰ ਰਾਉਂਡ ਹਵਾਈ Firing ਕੀਤੀ ਗਈ। ਗੋਲੀਬਾਰੀ ਕਰਨ ਵਾਲੇ ਵਿਅਕਤੀ ਕੋਲ ਦੋ ਪਿਸਤੌਲ ਸਨ। ਜਦੋਂ Firing ਹੋਈ ਤਾਂ ਜਨਮ ਦਿਨ ਪਾਰਟੀ ਵਿੱਚ ਬਹੁਤ ਭੀੜ ਸੀ। ਉਨ੍ਹਾਂ ਵਿੱਚ ਔਰਤਾਂ ਵੀ ਮੌਜੂਦ ਸਨ। ਇਹ Birthday Party ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਚੱਲ ਰਹੀ ਸੀ।
ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਪਾਬੰਦੀਸ਼ੁਦਾ ਗੀਤ ‘ਏਕ ਖਟੋਲਾ ਜੇਲ ਕੇ ਭੀਤਰ, ਏਕ ਖਟੋਲਾ ਜੇਲ ਕੇ ਬਹਾਰ’ ‘ਤੇ ਨੱਚਦੇ ਵੀ ਦੇਖਿਆ ਗਿਆ। ਜਨਮਦਿਨ ਪਾਰਟੀ ਵਿੱਚ ਗੋਲੀਬਾਰੀ ਦਾ 1.17 ਮਿੰਟ ਦਾ ਵੀਡੀਓ ਸਾਹਮਣੇ ਆਇਆ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਅਤੇ ਹੋਟਲ ਮਾਲਕ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਕੋਲ ਜੋ ਪਿਸਤੌਲ ਸਨ ਉਹ ਲਾਇਸੈਂਸੀ ਸਨ ਜਾਂ ਗੈਰ-ਕਾਨੂੰਨੀ।
