ਰਿਆਦ, 20 ਜੁਲਾਈ, ਦੇਸ਼ ਕਲਿਕ ਬਿਊਰੋ :
Sleeping Prince passes away: ਸਾਊਦੀ ਅਰਬ ਦੇ ਪ੍ਰਿੰਸ ਅਲ ਵਲੀਦ ਬਿਨ ਖਾਲਿਦ ਬਿਨ ਤਲਾਲ ਅਲ ਸਾਊਦ ਦਾ ਦੇਹਾਂਤ ਹੋ ਗਿਆ।ਉਹ ਪਿਛਲੇ 20 ਸਾਲਾਂ ਤੋਂ ਕੋਮਾ ਵਿੱਚ ਸਨ। ਉਨ੍ਹਾਂ ਨੂੰ ਸਲੀਪਿੰਗ ਪ੍ਰਿੰਸ (Sleeping Prince) ਵਜੋਂ ਜਾਣਿਆ ਜਾਂਦਾ ਸੀ।
ਪ੍ਰਿੰਸ ਅਲ ਵਲੀਦ ਸਾਊਦੀ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਪ੍ਰਿੰਸ ਖਾਲਿਦ ਬਿਨ ਤਲਾਲ ਦੇ ਪੁੱਤਰ ਅਤੇ ਅਰਬਪਤੀ ਪ੍ਰਿੰਸ ਅਲ ਵਲੀਦ ਬਿਨ ਤਲਾਲ ਦੇ ਭਤੀਜੇ ਸਨ। ਉਨ੍ਹਾਂ ਦਾ ਜਨਮ ਅਪ੍ਰੈਲ 1990 ਵਿੱਚ ਹੋਇਆ ਸੀ।
2005 ਵਿੱਚ ਲੰਡਨ ਵਿੱਚ ਫੌਜੀ ਸਿਖਲਾਈ ਦੌਰਾਨ ਉਨ੍ਹਾਂ ਦਾ ਇੱਕ ਭਿਆਨਕ ਸੜਕ ਹਾਦਸਾ ਹੋਇਆ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਅੰਦਰੂਨੀ ਖੂਨ ਵਹਿ ਗਿਆ। ਇਸ ਤੋਂ ਬਾਅਦ, ਉਹ ਕੋਮਾ ਵਿੱਚ ਚਲੇ ਗਏ।