ਝੋਨੇ ਦੀ ਫਸਲ ਨੂੰ ਲੱਗੀ ਬਿਮਾਰੀ ਤੋਂ ਪਰੇਸ਼ਾਨ ਕਿਸਾਨ ਨੇ ਵਾਹੀ ਤਿੰਨ ਏਕੜ ਫਸਲ

ਟ੍ਰਾਈਸਿਟੀ

ਮੋਰਿੰਡਾ, 19 ਜੁਲਾਈ (ਭਟੋਆ) 

ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਝੋਨੇ ਦੀ ਫਸਲ ਵਿੱਚ ਆਏ ਮਧਰੇਪਣ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਫਸਲ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਕਿਸਾਨ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਬੀਤੇ ਦਿਨੀ ਪਿੰਡ ਖਾਬੜਾਂ ਦੇ ਇੱਕ ਕਿਸਾਨ ਵੱਲੋਂ ਕਰੀਬ ਚਾਰ ਏਕੜ ਝੋਨੇ ਦੀ ਫਸਲ ਵਾਹੁਣ ਤੋਂ ਬਾਅਦ ਹੁਣ ਪਿੰਡ ਧਨੌਰੀ ਵਿਖੇ ਵੀ ਇੱਕ ਕਿਸਾਨ ਵੱਲੋਂ ਆਪਣੀ ਝੋਨੇ ਦੀ ਕਰੀਬ ਤਿੰਨ ਏਕੜ ਫਸਲ ਨਾਲ ਵਾਹ ਦਿੱਤੀ ਗਈ। ਕਿਸਾਨ ਪਵਿੱਤਰ ਸਿੰਘ ਵੱਲੋਂ ਝੋਨੇ ਦੀ ਫਸਲ ਵਾਹੁਣ ਦਾ  ਕਾਰਨ ਫਸਲ ਵਿੱਚ ਬੂਟਿਆਂ ਦੇ ਮਧਰਾਪਣ  ਨੂੰ ਦੱਸਿਆ ਗਿਆ। ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਉਸਨੇ ਝੋਨੇ ਦਾ ਬੀਜ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਤੋਂ ਖਰੀਦਿਆ ਸੀ ਪ੍ਰੰਤੂ ਫਿਰ ਵੀ ਉਸ ਦੀ 128, 132 ਕਿਸਮ ਦੀ ਫਸਲ ਵਿੱਚ ਬਹੁਤੇ ਬੂਟੇ ਮਧਰੇਪਣ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ। ਕਿਸਾਨ ਪਵਿੱਤਰ ਸਿੰਘ ਨੇ ਕਿਹਾ ਕਿ ਆਖਿਰ ਕਿਸਾਨ ਕਿੱਥੇ ਜਾਣ ਜਦ ਕਿਸਾਨ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅਤੇ ਖੇਤੀ ਯੂਨੀਵਰਸਟੀ ਤੇ ਮਾਹਰ ਡਾਕਟਰਾਂ ਦੀ ਸਿਫਾਰਸ਼ ਅਨੁਸਾਰ ਖੇਤੀ ਕਰਦੇ ਹਨ ਪ੍ਰੰਤੂ ਫਿਰ ਵੀ ਉਹਨਾਂ ਨੂੰ ਫਸਲ ਤੋਂ ਹੱਥ ਧੋਣੇ ਪੈ ਰਹੇ ਹਨ। 

ਕਿਸਾਨ ਪਵਿੱਤਰ ਸਿੰਘ ਨੇ ਕਿਹਾ ਕਿ ਬੇਸ਼ੱਕ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਬਿਜਲੀ ਪਾਣੀ ਦੀ ਕੋਈ ਘਾਟ ਨਹੀਂ ਰਹੀ ਜਿਸ ਨਾਲ ਕਿਸਾਨਾਂ ਦਾ ਡੀਜ਼ਲ ਆਦਿ ਦਾ ਲੱਖਾਂ ਰੁਪਏ ਦਾ ਖਰਚਾ ਬਚਿਆ ਪਰੰਤੂ ਖੇਤੀਬਾੜੀ ਵਿਭਾਗ ਜਾਂ ਯੂਨੀਵਰਸਿਟੀ ਵੱਲੋਂ ਇਸ ਬਿਮਾਰੀ ਦਾ ਤਿੰਨ ਚਾਰ ਸਾਲ ਵਿੱਚ ਕੋਈ ਇਲਾਜ ਨਾ ਲੱਭੇ ਜਾਣ ਕਾਰਨ ਕਿਸਾਨਾਂ ਨੂੰ ਬਿਮਾਰੀ ਕਾਰਨ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਪ੍ਰੰਤੂ ਖੇਤੀਬਾੜੀ ਵਿਭਾਗ ਜਾਂ ਯੂਨੀਵਰਸਿਟੀ ਵੱਲੋਂ ਇਸ ਬਿਮਾਰੀ ਦਾ ਤਿੰਨ ਚਾਰ ਸਾਲ ਵਿੱਚ ਕੋਈ ਇਲਾਜ ਨਾ ਲੱਭੇ ਜਾਣ ਕਾਰਨ ਕਿਸਾਨਾਂ ਨੂੰ  ਦੁਗਣਾ ਖਰਚਾ ਕਰਨਾ ਪੈ ਰਿਹਾ ਹੈ। ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਕਰੀਬ ਇੰਨੀ ਫਸਲ ਤੇ ਪਹਿਲਾਂ 50 ਹਜਾਰ ਤੋਂ ਵੱਧ ਖਰਚਾ ਆ ਚੁੱਕਿਆ ਹੈ ਅਤੇ ਹੁਣ ਝੋਨੇ ਦੀ ਪਨੀਰੀ, ਲਵਾਈ ਸਮੇਤ ਅਤੇ ਫਸਲ ਉੱਤੇ ਉਨਾਂ ਹੀ ਖਰਚਾ ਹੋਰ ਆਵੇਗਾ। ਜਦ ਕਿ ਫਸਲ 40, 42 ਦਿਨ ਪਛੜ ਜਾਣ ਕਾਰਨ ਫਸਲ ਮੰਡੀ ਵਿੱਚ ਵੀ ਵੇਚਣ ਵਿੱਚ ਦਿੱਕਤ ਆਵੇਗੀ। ਕਿਸਾਨ ਪਵਿੱਤਰ ਸਿੰਘ ਨੇ ਮੁਆਵਜੇ ਦੀ ਮੰਗ ਵੀ ਕੀਤੀ। 

ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਇਸ ਬਿਮਾਰੀ ਨੂੰ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਯੂਨੀਵਰਸਟੀ ਮਾਹਰ ਡਾਕਟਰਾਂ ਨੂੰ ਇਸ ਬਿਮਾਰੀ ਲਈ ਉਪਾਅ ਲਈ ਬੇਨਤੀ ਕਰ ਚੁੱਕੇ ਹਨ ਪਰੰਤੂ ਕੋਈ ਵਧੀਆ ਹੁੰਗਾਰਾ  ਨਾ ਮਿਲਣ ਕਾਰਨ ਅਖੀਰ ਉਸ ਨੂੰ 40 ਦਿਨ ਪੁਰਾਣੀ ਝੋਨੇ ਦੀ ਫਸਲ ਦੁਖੀ ਮਨ ਨਾਲ ਵਾਹੁਣੀ ਪਈ। ਉਧਰ  ਉਹਨਾਂ ਦੇ ਹੀ ਪਿੰਡ ਦੇ ਇੱਕ ਹੋਰ ਕਿਸਾਨ ਜਗਤਾਰ ਸਿੰਘ ਦੇ ਖੇਤਾਂ ਵਿੱਚ ਜਾ ਕੇ ਪੁੱਛਿਆ ਗਿਆ ਤਾਂ ਉਨਾਂ ਨੇ ਵੀ ਦੱਸਿਆ ਕਿ ਦੱਸਿਆ ਕਿ ਉਹ ਵੀ ਝੋਨੇ ਦੀ ਫਸਲ ਨੂੰ ਲੱਗੀ ਬਿਮਾਰੀ ਕਾਰਨ ਕਰੀਬ ਢਾਈ ਏਕੜ ਝੋਨੇ ਦੀ ਫਸਲ ਵਾਹ ਚੁੱਕੇ ਹਨ

ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਕੇਸ਼ ਕੁਮਾਰ ਸ਼ਰਮਾ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਨਾ ਨੇ  ਪਿੰਡ ਅਸਮਾਨਪੁਰ ਤੋਂ  ਸੈਂਪਲ ਲੈ ਕੇ ਭੇਜਿਆ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਤੋਂ ਇੱਕ ਟੀਮ ਵੀ ਆਈ ਸੀ ਉਹਨਾਂ ਕਿਹਾ ਕਿ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਜੇਕਰ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੇਕਰ ਚਾਰ ਪੰਜ ਫੀਸਦੀ ਤੱਕ ਬੂਟੇ ਬਿਮਾਰੀ ਦੀ ਲਪੇਟ ਵਿੱਚ ਆਏ ਹਨ ਤਾਂ ਬਚਾਅ ਹੋ ਸਕਦਾ ਹੈ ਪਰੰਤੂ ਜੇਕਰ ਜਿਆਦਾ ਹੋਵੇ ਤਾਂ  ਇਲਾਜ ਸੰਭਵ ਨਹੀਂ । ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾ ਕੇ ਅਖਬਾਰਾਂ ਰਾਹੀਂ ਅਤੇ ਪੈਂਫਲੇਟ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੀਜਨ ਵਿੱਚ ਮੌਸਮ ਦੇ ਬਦਲਾਅ ਕਾਰਨ ਵੀ ਇਹ ਸਥਿਤੀ ਪੈਦਾ ਹੋਈ ਹੈ।  ਜਿੱਥੋਂ ਤੱਕ ਮੁਆਵਜੇ ਦੀ ਗੱਲ ਹੈ ਉਹ ਸਿਰਫ ਸਰਕਾਰ ਦੀਆਂ ਗਾਈਡਲਾਈਨਸ ਅਨੁਸਾਰ ਹੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।