ਪਾਣੀ ਦੇ ਟੋਏ ’ਚ ਡੁੱਬਣ ਕਾਰਨ ਬੱਚੇ ਦੀ ਮੌਤ

ਪੰਜਾਬ

ਫਿਰੋਜ਼ਪੁਰ, 22 ਜੁਲਾਈ, ਦੇਸ਼ ਕਲਿੱਕ ਬਿਓਰੋ :

ਪੱਠਿਆਂ ਤੋਂ ਭਰੇ ਮੀਂਹ ਦਾ ਪਾਣੀ ਕੱਢਣ ਲਈ ਪੁੱਟੇ ਗਏ ਟੋਏ ਵਿੱਚ ਇਕ 5 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਲੱਖਾ ਸਿੰਘ ਵਾਲੇ ਵਿਖੇ ਗੁਆਂਢੀ ਨੇ ਆਪਣੇ ਪੱਠਿਆਂ ’ਚ ਭਰੇ ਹੋਏ ਪਾਣੀ ਨੂੰ ਕੱਢਣ ਲਈ ਟੋਆ ਪੁੱਟਿਆ ਸੀ। ਇਸ ਟੋਏ ਵਿੱਚ ਪਾਣੀ ਕਾਫੀ ਸੀ। ਇਸ ਦੌਰਾਨ 5 ਸਾਲਾ ਅਰਮਾਨ ਸਿੰਘ ਖੇਡਦਾ ਖੇਡਦਾ ਟੋਏ ਵਿਚ ਡਿੱਗ ਗਿਆ। ਜਦੋਂ ਬੱਚਾ ਘਰ ਵਿੱਚ ਨਾ ਦਿਖਿਆ ਤਾਂ ਉਸਦੀ ਮਾਂ-ਪਿਓ ਨੇ ਭਾਲ ਸ਼ੁਰੂ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ‘’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮਮਦੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।