ਨਵੀਂ ਦਿੱਲੀ, 25 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਪਾਰਲੀਮੈਂਟ ਵਿੱਚ ਸਵਾਲ ਪੁੱਛਿਆ ਗਿਆ। ਸਵਾਲ ਦੇ ਜਵਾਬ ਵਿੱਚ ਕੇਂਦਰੀ ਕਿਰਤ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਕੇਂਦਰੀ ਕਰਮਚਾਰੀਆਂ ਨੂੰ 30 ਦਿਨ ਦੀ ਛੁੱਟੀ ਮਿਲਦੀ ਹੈ। ਇਸ ਵਿੱਚ ਉਹ ਕਿਸੇ ਵੀ ਵਿਅਕਤੀਗਤ ਕਾਰਨ ਕਰਕੇ ਛੁੱਟੀ ਲੈ ਸਕਦੇ ਹਨ। ਇਸ ਵਿੱਚ ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨਾ ਵੀ ਸ਼ਾਮਲ ਹੈ। ਕੇਂਦਰੀ ਮੰਤਰੀ ਵੱਲੋਂ ਇਹ ਜਾਣਕਾਰੀ ਉਸ ਸਵਾਲ ਦੇ ਜਵਾਬ ਦਿੱਤੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਸਰਕਾਰੀ ਕਰਮਚਾਰੀਆਂ ਲਈ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਨਾਲ ਜੁੜੀ ਛੁੱਟੀ ਲੈਣ ਦਾ ਕੋਈ ਪ੍ਰਬੰਧ ਹੈ?
ਰਾਜ ਸਭਾ ਸੁਮਿਤਰਾ ਬਾਲਮਿਕ ਨੇ ਸਮਾਜਿਕ ਮੁੱਦਾ ਚੁੱਕਦੇ ਹੋਏ ਪੁੱਛਿਆ ਸੀ ਕਿ ਕੀ ਕੇਂਦਰੀ ਕਰਮਚਾਰੀਆਂ ਨੂੰ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਕਰਨ ਲਈ ਕਿਸੇ ਤਰ੍ਹਾਂ ਦੀ ਸਪੈਸ਼ਲ ਛੁੱਟੀ ਮਿਲਦੀ ਹੈ? ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਅਜਿਹਾ ਕਿੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਤਾਂ ਕੀ ਬੱਚੇ ਦੀ ਦੇਖਭਾਲ ਛੁੱਟੀ ਦੀ ਤਰ੍ਹਾਂ ਸਰਕਾਰ ਕਰਮਚਾਰੀਆਂ ਦੇ ਬਿਮਾਰ ਮਾਤਾ-ਪਿਤਾ ਦੀ ਦੇਖਭਾਲ ਲਈ ਸਪੈਸ਼ਲ ਛੁੱਟੀ ਦੇਣ ਉਤੇ ਵਿਚਾਰ ਕਰ ਰਹੀ ਹੈ?
ਕੇਂਦਰੀ ਮੰਤਰੀ ਜਿਤੇਂਦਰ ਨੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਕੇਂਦਰੀ ਨਿਯਮ ਦੇ ਤਹਿਤ ਕੇਂਦਰੀ ਕਰਮਚਾਰੀਆਂ ਨੂੰ ਕਈ ਤਰ੍ਹਾਂ ਦੀ ਛੁੱਟੀ ਮਿਲਦੀ ਹੈ। ਅਲੱਗ ਅਲੱਗ ਤਰ੍ਹਾਂ ਦੀ ਛੁੱਟੀ ਵਿੱਚ ਕੁਲ ਮਿਲਾ ਕੇ 60 ਛੁੱਟੀਆਂ ਸ਼ਾਮਲ ਰਹਿੰਦੀਆਂ ਹਨ। ਇਨ੍ਹਾਂ ਵਿਚੋਂ 30 ਦਿਨਾਂ ਦੀ Earned Leave, 20 ਦਿਨ ਦੀ ਹਾਫ ਪੇਅ ਲੀਵ (half pay leave), ਅੱਠ ਦਿਨ ਦੀ ਕੈਜੁਅਲ ਲੀਵ (Casual leave) ਅਤੇ ਦੋ ਦਿਨ ਦੀ Restricted Holiday ਸ਼ਾਮਲ ਹੁੰਦੀ ਹੈ। ਮੰਤਰੀ ਨੇ ਇਹ ਵੀ ਸਾਫ ਕੀਤਾ ਕਿ ਸਾਰੀਆਂ ਛੁੱਟੀਆਂ ਤੁਸੀਂ ਲੋੜ ਦੇ ਹਿਸਾਰ ਨਾਲ ਵਿਅਕਤੀਗਤ ਕਾਰਨਾਂ ਲਈ ਲੈ ਸਕਦੇ ਹਨ।