MP ਚੰਨੀ ਨੂੰ ਸੰਸਦ ਰਤਨ ਐਵਾਰਡ ਮਿਲਣ ‘ਤੇ ਮੋਰਿੰਡਾ ਵਿਖੇ ਕੀਤਾ ਸਨਮਾਨਿਤ

ਪੰਜਾਬ
ਕਿਹਾ ਪੰਜਾਬ ਦੇ ਲੋਕਾਂ ਦੀ ਬਦੌਲਤ ਮਿਲਿਆ ਅਵਾਰਡ ਪੰਜਾਬ ਵਾਸੀਆਂ ਨੂੰ ਕਰਦਾ ਹਾਂ ਸਮਰਪਿਤ

ਸ੍ਰੀ ਚਮਕੌਰ ਸਾਹਿਬ ਮੋਰਿੰਡਾ, 27 ਜੁਲਾਈ (ਭਟੋਆ) 

ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਅਵਾਰਡ ਮਿਲਣ ‘ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਇਹ ਅਹੁਦੇ ਅਤੇ ਅਵਾਰਡ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੰਘਾਂ ਸ਼ਹੀਦਾਂ ਦੀ ਹੀ ਬਖਸ਼ਿਸ਼ ਹਨ ਜਿਸ ਲਈ ਉਹ ਚਮਕੌਰ ਸਾਹਿਬ ਵਾਸੀਆਂ ਦੇ ਰੋਮ ਰੋਮ ਰਿਣੀ ਹਨ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।

ਇਸ ਤੋਂ ਪਹਿਲਾਂ ਸ੍ਰੀ ਚੰਨੀ ਨੂੰ ਮੋਰਿੰਡਾ ਵਿਖੇ ਸ਼ਹਿਰ ਅਤੇ ਇਲਾਕਾ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਜੋ ਇਹ ਸਨਮਾਨ ਮਿਲਿਆ ਹੈ ਮੈਂ ਇਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਉਹਨਾਂ ਕਿਹਾ ਕਿ ਮੈਂ ਇਹ ਸਨਮਾਨ ਪੰਜਾਬ ਦੀ ਕਿਸਾਨੀ, ਪੰਜਾਬ ਦੇ ਖੇਤ ਮਜ਼ਦੂਰ ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ, ਇਹ ਮੇਰਾ ਸਨਮਾਨ ਨਹੀਂ ਸਗੋਂ ਪੰਜਾਬ ਦੇ ਸਮੂਹ ਲੋਕਾਂ ਦਾ ਸਨਮਾਨ ਹੈ। ਚੰਨੀ ਨੇ ਇਸ ਪ੍ਰਾਪਤੀ ਲਈ ਹਲਕਾ ਸ਼੍ਰੀ ਚਮਕੌਰ ਸਾਹਿਬ ਅਤੇ ਜਲੰਧਰ ਵਾਸੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਉਨਾ ਨੂੰ. ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੇ ਐਮਐਲਏ ਬਣਾਕੇ ਵਿਧਾਨ ਸਭਾ ਵਿੱਚ ਅਤੇ ਫਿਰ ਜਲੰਧਰ ਹਲਕੇ ਦੇ ਲੋਕਾਂ ਨੇ ਐਮਪੀ ਬਣਾ ਕੇ ਮੈਨੂੰ ਸੰਸਦ ਦੇ ਵਿੱਚ ਭੇਜਿਆ ਹੈ। 

ਕਿਸਾਨਾਂ ਖੇਤ ਮਜ਼ਦੂਰਾਂ ਦੀ ਆਵਾਜ਼ ਸੰਸਦ ਵਿੱਚ ਉਠਾਉਣ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਮਿਲੇ  ਸੰਸਦ ਰਤਨ ਅਵਾਰਡ ਨੂੰ ਲੈ ਕੇ ਗੱਲ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹਕੇ ਗੱਲ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਲੈਂਡ ਪੋਲਿੰਗ ਵਾਸਤੇ ਤੁਹਾਡਾ ਕੀ ਸਟੈਂਡ ਹੈ ਅਤੇ  ਇਸਦੀ ਜਰੂਰਤ ਕੀ ਹੈ ? ਚੰਨੀ ਨੇ  ਗੱਲ ਕਰਦਿਆਂ ਕਿਹਾ ਕਿ ਸਰਕਾਰ ਕੋਲ ਪੰਜਾਬ ਦੇ ਕਰਮਚਾਰੀਆ ਤੇ ਪੈਨਸ਼ਨਰਾਂ ਨੂੰ ਤਨਖਾਹਾਂ/ ਪੈਨਸ਼ਨ ਅਤੇ ਡੀਏ ਦੇਣ ਲਈ  ਪੈਸੇ ਨਹੀਂ, ਸਰਕਾਰ ਦਾ ਦੁਆਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ ਪਾ ਰਹੇ, ਤਨਖਾਹਾਂ ਦੇਣ ਲਈ ਤੁਹਾਨੂੰ ਮੁਸੀਬਤ ਆਈ ਪ‌ਈ ਹੈ , ਪ੍ਰੰਤੂ  ਦਿੱਲੀ ਵਾਲੇ ਕਿਸਾਨਾਂ ਦੀ ਜ਼ਮੀਨਾਂ ‘ਤੇ ਅਰਬਾਂ ਰੁਪਿਆ ਲੋਨ ਲੈ ਕੇ ਫਿਰ ਉਹੀ ਪੈਸਾ ਵੋਟਰਾਂ ਵਿੱਚ ਵੰਡਕੇ ਅਸੀਂ ਅਗਲੀ ਸਰਕਾਰ ਬਣਾਉਣੀ ਚਾਹੁੰਦੇ ਹਨ,  ਅਤੇ  ਇਸ ਲਈ ਭਾਂਵੇ  ਪੰਜਾਬ ਦੇ ਕਿਸਾਨ ਅਤੇ  ਖੇਤ ਮਜ਼ਦੂਰ ਜਮੀਨਾਂ ਤੋਂ ਵਾਂਝੇ ਹੋ ਜਾਣ ਤੇ  ਅੱਗੇ ਪੰਜਾਬ ਕੋਲ  ਬਾਕੀ ਕੁਛ ਨਾ ਰਹੇ, ਪ੍ਰੰਤੂ ਕਾਂਗਰਸ ਅਜਿਹਾ  ਹੋਣ ਨਹੀਂ  ਦੇਵੇਗੀ। ਚੰਨੀ ਨੇ ਕਿਹਾ ਕਿ ਜੇਕਰ  ਪਰਮਾਤਮਾ ਨੇ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਤਾਂ ਉਹ ਸਭ ਤੋਂ ਪਹਿਲਾਂ ਅਗਲੀ ਸਰਕਾਰ ਵਿਚ ਇਹ ਕਾਨੂੰਨ ਰੱਦ ਕਰ ਦੇਣਗੇ ਅਤੇ  ਕਿਸਾਨਾਂ ਦੀ 60 ਹਜਾਰ ਏਕੜ ਜਮੀਨ ਨੂੰ  ਕਿਸਾਨਾਂ ਦੇ ਹੱਥੋਂ  ਨਹੀਂ ਜਾਣ ਦੇਣਗੇ ਉਹਨਾਂ ਕਿਹਾ ਕਿ ਆਪ ਸਰਕਾਰ ਅਜਿਹਾ ਕਰਕੇ ਸੂਬੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਮੀਨ ਰਹਿਤ ਕਰਕੇ ਕਸਿਆਰੇ ਬਣਾਉਣਾ ਚਾਹੁੰਦੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਚੰਨੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰੰਤੂ ਜੇਕਰ ਕਿਸਾਨਾਂ ਕੋਲ ਜਮੀਨ ਹੀ ਨਾ ਰਹੀ ਫੇਰ ਖੇਤੀ ਕਿਥੇ ਕੀਤੀ ਜਾਵੇਗੀ

ਪੰਜਾਬ ਵਿੱਚ ਨਸ਼ਿਆਂ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਦੇ ਘਰ ਘਰ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਤੇ ਗਲੀ ਗਲੀ ਵਿਕ ਰਿਹਾ ਅਤੇ ਪੁਲਿਸ ਤੇ  ਆਪ ਲੀਡਰਾਂ ਦੀ ਸ਼ਹਿ ਨਾਲ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਲ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਪੰਜਾਬ ਵਿੱਚੋਂ 50 ਹਜਾਰ ਕਰੋੜ ਦੇ ਨਿਵੇਸ਼ ਯੂਪੀ ਦੇ ਮੱਧ ਪ੍ਰਦੇਸ਼ ਵਿੱਚ ਜਾ ਰਿਹਾ ਹੈ ਪ੍ਰੰਤੂ ਸੂਬਾ ਸਰਕਾਰ ਪੰਜਾਬੀਆਂ ਤੇ ਉਦਯੋਗਪਤੀਆਂ ਨੂੰ ਸੁਰੱਖਿਆਤ ਮਾਹੌਲ ਮੁਹਈਆ ਕਰਵਾਉਣ ਵਿੱਚ ਅਸਫਲ ਰਹੀ ਹੈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਉਹਨਾਂ ਖਿਲਾਫ ਜਾਂਚ ਕਰਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਚੰਨੀ ਨੇ ਕਿਹਾ ਕਿ ਆਪ ਸਰਕਾਰ ਪਹਿਲਾਂ ਵੀ ਉਹਨਾਂ ਦੇ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰ ਚੁੱਕੀ ਹੈ ਤੇ ਹੁਣ ਵੀ ਉਹ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ

 ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੰਧੂ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰੀਪਾਲ, ਹਰਮਿੰਦਰ ਸਿੰਘ ਲੱਕੀ, ਅਮਰਜੀਤ ਸਿੰਘ ਲੱਲਾ ਰੌਣੀ, ਹਰਜੋਤ ਸਿੰਘ, ਜੱਗਾ ਚਤਾਮਲੀ, ਰਣਜੋਤ ਸਿੰਘ ਜੋਤੀ, ਸਰਬਜੀਤ ਸਿੰਘ ਘੋਲਾ ਸਾਬਕਾ ਸਰਪੰਚ, ਰਾਜਵੰਤ ਸਿੰਘ , ਕੇਹਰ ਸਿੰਘ ਅਮਰਾਲੀ ਆਦਿ ਆਗੂ ਵੀ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।