ਮੋਹਾਲੀ ਪੁਲਿਸ ਵੱਲੋਂ ਪੰਜਾਬੀ ਗਾਇਕ ਗ੍ਰਿਫਤਾਰ

ਪੰਜਾਬ

ਮੋਹਾਲੀ, 30 ਜੁਲਾਈ, ਦੇਸ਼ ਕਲਿੱਕ ਬਿਓਰੋ :

ਮੋਹਾਲੀ ਪੁਲਿਸ ਵੱਲੋਂ ਇਕ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬੀ ਗਾਇਕ ਵੱਲੋਂ ਇਕ ਜਿੰਮ ਟ੍ਰੇਨਰ ਉਤੇ ਪਿਸਤੌਲ ਤਾਨਣ ਦੇ ਦੋਸ਼ ਵਿੱਚ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮਾਂਗੂ ਗਿੱਲ ਨੂੰ ਮੋਹਾਲੀ ਪੁਲਿਸ ਨੇ ਅੱਜ ਗ੍ਰਿਫਤਾਰ ਕੀਤਾ ਹੈ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਅ ਹੈ।

ਸੋਹਾਣਾ ਥਾਣਾ ਖੇਤਰ ਵਿੱਚ ਇਕ ਜਿੰਮ ਵਿਖੇ ਸਤਵੰਤ ਸਿੰਘ ਜਿੰਮ ਵਿੱਚ ਗਿਆ ਸੀ। ਇਸ ਦੌਰਾਨ ਉਸ ਦੀ ਇਕ ਜਿੰਮ ਟ੍ਰੇਨਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ਼ ਹੋ ਗਈ। ਟ੍ਰੇਨਰ ਨੇ ਸਤਵੰਤ ਨੂੰ ਜਿੰਮ ਵਿਚੋਂ ਬਾਹਰ ਜਾਣ ਲਈ ਕਿਹਾ, ਪ੍ਰੰਤੂ ਉਸਨੇ ਜਿੰਮ ਦੇ ਅੰਦਰ ਹੀ ਪਿਸਤੌਲ ਕੱਢਕੇ ਉਸ ਉਤੇ ਤਾਨ ਲਈ। ਇਸ ਤੋਂ ਬਾਅਦ ਪੁਲਿਸ ਉਥੇ ਮੌਕੇ ਉਤੇ ਪਹੁੰਚੀ ਤਾਂ ਉਸਨੇ ਜਿੰਮ ਦੀ ਸੀਸੀਟੀਵੀ ਫੁਟੇਜ਼ ਦੇਖੀ ਜਿਸ ਵਿਚੋਂ ਸਾਫ ਦਿਖਾਈ ਦੇ ਰਿਹਾ ਸੀ ਗਾਇਕ ਵੱਲੋਂ ਪਿਸਤੌਲ ਤਾਨੀ ਹੋਈ ਹੈ ਅਤੇ ਜਿੰਮ ਮਾਲਕ ਉਸ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।