ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਆਪ ‘ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼; 04 ਮੁਲਜ਼ਮ ਗ੍ਰਿਫਤਾਰ

ਪੰਜਾਬ

*01 ਪਿਸਟਲ 32 ਬੋਰ ਸਮੇਤ 02 ਕਾਰਤੂਸ, 01 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000 ਰੁਪਏ ਨਗਦ ਬ੍ਰਾਮਦ

ਸੰਗਰੂਰ, 01 ਅਗਸਤ, ਦੇਸ਼ ਕਲਿੱਕ ਬਿਓਰੋ

ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਐਸ.ਐਸ.ਪੀ., ਸਾਹਿਬ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ ‘ਤੇ ਹਮਲਾ ਕਰਵਾਉਣ ਦੀ ਕੀਤੀ ਗਈ ਸਾਜਿਸ਼ ਦਾ ਪਰਦਾਫਾਸ ਕਰਦੇ ਹੋਏ 04 ਕਥਿਤ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 01 ਪਿਸਟਲ 32 ਬੋਰ ਸਮੇੇਤ 02 ਕਾਰਤੂਸ, 01 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000/-ਰੁਪਏ ਨਗਦ ਬ੍ਰਾਮਦ ਕਰਵਾਏ ਗਏ ਹਨ।

ਸ਼੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29.07.2025 ਨੂੰ ਮਿਲਨਜੋਤ ਸਿੰਘ ਪੁੱਤਰ ਵਾਸੀ ਥਿੰਦ ਪੱਤੀ ਸ਼ੇਰਪੁਰ ਨੇ ਇਤਲਾਹ ਦਿੱਤੀ ਸੀ ਕਿ ਉਹ ਕਥਾਵਾਚਕ ਹੈ, ਜੋ ਮਿਤੀ 28.07.2025 ਨੂੰ ਵਕਤ ਕਰੀਬ ਰਾਤ 9:00 ਵਜੇ ਮੋਹਾਲੀ ਤੋਂ ਸਕਾਰਪੀਓ ਗੱਡੀ ਵਿੱਚ ਅਤੇ ਉਸਦਾ ਰਿਸ਼ਤੇਦਾਰ ਜਸਵਿੰਦਰ ਸਿੰਘ ਸਵਿਫਟ ਡਿਜਾਇਰ ਨੰਬਰੀ ਪੀ ਬੀ 13 ਬੀ ਐੱਸ 5597 ਵਿੱਚ ਉਸ ਦੇ ਘਰ ਸ਼ੇਰਪੁਰ ਨੂੰ ਵਾਪਸ ਆ ਰਹੇ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਸਿਆਜ ਗੱਡੀ ਰਾਹੀਂ ਉਨ੍ਹਾਂ ਦਾ ਪਿੱਛਾ ਕੀਤਾ।

ਮਿਲਨਜੋਤ ਸਿੰਘ ਆਪਣੇ ਘਰ ਪੁੱਜਾ ਅਤੇ ਉਸਦਾ ਰਿਸ਼ਤੇਦਾਰ ਵੀ ਆਪਣੀ ਸਵਿਫਟ ਡਿਜ਼ਾਇਰ ਗੱਡੀ ਉਸਦੇ ਘਰ ਦੇ ਬਾਹਰ ਖੜ੍ਹੀ ਕਰ ਕੇ ਘਰ ਅੰਦਰ ਚਲਾ ਗਿਆ ਤਾਂ ਇਤਨੇ ਵਿੱਚ ਉਨ੍ਹਾਂ ਦਾ ਪਿੱਛਾ ਕਰਨ ਵਾਲੀ ਸਿਆਜ ਗੱਡੀ ਵਿੱਚ ਸਵਾਰ ਤਿੰਨ ਨਾਮਲੂਮ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਜਸਵਿੰਦਰ ਸਿੰਘ ਦੀ ਸਵਿਫਟ ਗੱਡੀ ਦੇ ਫਰੰਟ ਸ਼ੀਸ਼ੇ ‘ਤੇ ਫਾਇਰ ਮਾਰ ਕੇ ਫਰਾਰ ਹੋ ਗਏ। ਜਿਸ ‘ਤੇ ਮਿਲਨਜੋਤ ਸਿੰਘ ਦੇ ਬਿਆਨ ‘ਤੇ ਮੁਕੱਦਮਾ ਨੰਬਰ 77 ਮਿਤੀ 29-07-2025 ਅ/ਧ 25,27/54/59 ਅਸਲਾ ਐਕਟ, 324 (4) ਬੀ.ਐਨ.ਐਸ ਥਾਣਾ ਸੇਰਪੁਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਉਕਤ ਦੀ ਤਫਤੀਸ਼ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮਿਲਨਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਸਾਢੂ ਜਸਵਿੰਦਰ ਸਿੰਘ ਨਾਲ ਸਾਜਬਾਜ ਹੋ ਕੇ ਕਥਿਤ ਦੋਸੀਆਨ ਅਚਲ ਸਿੰਗਲਾ ਵਾਸੀ ਮਕਾਨ ਨੰਬਰ 2641, ਸੈਕਟਰ 22 ਚੰਡੀਗੜ, ਪਿਊਸ਼ ਗੁਪਤਾ ਉਰਫ ਛੋਟੂ ਵਾਸੀ ਗਿੱਦੜਬਾਹਾ ਜਿਲਾ ਸ੍ਰੀ ਮੁਕਤਸਰ ਸਾਹਿਬ, ਮਨੀਸ਼ ਕੁਮਾਰ ਉਰਫ ਟੀਟੂ ਵਾਸੀ ਰਾਏਕੇ ਖੁਰਦ ਜਿਲਾ ਬਠਿੰਡਾ ਨੂੰ 1,20,000/- ਰੁਪਏ ਦੇ ਕੇ ਇਹ ਵਾਰਦਾਤ ਆਪ ਖੁੱਦ ਕਰਵਾਈ ਹੈ। ਜਿਸ ਤੇ ਕਥਿਤ ਦੋਸੀਆਨ ਉਕਤਾਨ ਨੂੰ ਮਿਤੀ 30.7.2025 ਨੂੰ ਮੁਕੱਦਮਾ ਉਕਤ ਵਿੱਚ ਕਥਿਤ ਦੋਸ਼ੀ ਨਾਮਜਦ ਕਰਕੇ ਜੁਰਮ 217,125,25,26,61(2) BNS ਦਾ ਵਾਧਾ ਕਰਕੇ ਕਥਿਤ ਦੋਸ਼ੀ ਅਚਲ ਸਿੰਗਲਾ ਉਰਫ ਲੱਕੀ, ਪਿਊਸ ਗੁਪਤਾ, ਮੁਨੀਸ ਕੁਮਾਰ ਉਰਫ ਟੀਟੂ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਨੂੰ ਮਿਤੀ 30.07.2025 ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਕਥਿਤ ਦੋਸੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਨਾਂ ਨੂੰ 1,50,000/- ਦੇਣ ਦਾ ਇਕਰਾਰ ਕਰਕੇ 01 ਲੱਖ 20 ਹਜਾਰ ਰੁਪਏ ਦੇ ਦਿੱਤੇ ਸਨ।

ਮਿਤੀ 31.07.2025 ਨੂੰ ਵਾਰਦਾਤ ਸਮੇਂ ਵਰਤੀ ਗਈ ਗੱਡੀ ਸਿਆਜ ਨੰਬਰੀ ਪੀ ਬੀ-03ਏ ਕਿਊ-0339 ਅਤੇ ਕਥਿਤ ਦੋਸ਼ੀ ਮੁਨੀਸ਼ ਕੁਮਾਰ ਦੇ ਇੰਕਸਾਫ ‘ਤੇ ਅਚਲ ਸਿੰਗਲਾ ਉਰਫ ਲੱਕੀ ਪਾਸੋਂ 01 ਪਿਸਟਲ 32 ਬੋਰ ਸਮੇਤ 02 ਕਾਰਤੂਸ ਜਿੰਦਾ ਤੇ 01 ਖੋਲ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਸਲ ਕੀਤੀ ਰਕਮ ਵਿੱਚੋਂ 50,000/- ਰੁਪਏ ਬ੍ਰਾਮਦ ਕਰਵਾਏ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।